ਹੈਦਰਾਬਾਦ: Redmi 12 5G ਦਾ ਭਾਰਤ ਵਿੱਚ ਲਾਂਚ ਮੰਗਲਵਾਰ 1 ਅਗਸਤ ਨੂੰ ਤੈਅ ਕੀਤਾ ਗਿਆ ਹੈ। Xiaomi ਨੇ ਇਸ ਬਾਰੇ ਐਲਾਨ ਕੀਤਾ ਹੈ ਕਿ ਨਵੇਂ 5G ਸਮਾਰਟਫੋਨ ਦਾ ਲਾਂਚ Redmi 4G ਦੇ ਸ਼ੁਰੂਆਤ ਦੇ ਨਾਲ ਹੋਵੇਗਾ। ਦੱਸ ਦਈਏ ਕਿ Redmi 12 4G ਪਿਛਲੇ ਸਾਲ ਚੁਣੇ ਹੋਏ ਬਾਜ਼ਾਰਾਂ 'ਚ ਲਾਂਚ ਹੋ ਚੁੱਕਾ ਹੈ।
Redmi 12 5G ਦੇ ਫੀਚਰਸ:ਜੇਕਰ Redmi 12 5G ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 50 ਮੈਗਾਪਿਕਸਲ ਦਾ ਪ੍ਰਾਈਮਰੀ ਰੇਅਰ ਕੈਮਰਾ ਅਤੇ ਵੱਡੇ ਡਿਸਪਲੇ ਦੇ ਨਾਲ ਆਉਣ ਲਈ ਟੀਜ਼ ਕੀਤਾ ਗਿਆ ਹੈ। ਇਸ ਵਿੱਚ 8GB ਰੈਮ ਅਤੇ 256GB ਆਨਬੋਰਡ ਸਟੋਰੇਜ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਿੱਚ 5,000mAh ਦੀ ਬੈਟਰੀ ਹੋਵੇਗੀ। ਦੱਸ ਦਈਏ ਕਿ Redmi 12 4G Mediatek Soc 'ਤੇ ਚੱਲਦਾ ਹੈ।
Redmi ਨੇ X 'ਤੇ ਕੀਤਾ ਐਲਾਨ: Redmi India ਅਕਾਊਟ ਨੇ Redmi 12 5G ਦੇ ਲਾਂਚ ਦੀ ਤਰੀਕ ਦਾ ਐਲਾਨ ਕੀਤਾ ਹੈ। ਕੰਪਨੀ ਨੇ ਟੀਜ਼ ਕੀਤਾ ਕਿ ਫੋਨ ਨੂੰ ਮੰਗਲਵਾਰ 1 ਅਗਸਤ ਨੂੰ ਲਾਂਚ ਕੀਤਾ ਜਾਵੇਗਾ। Redmi ਨੇ ਆਪਣੀ ਵੈੱਬਸਾਈਟ 'ਤੇ ਇੱਕ ਮਨੋਨੀਤ ਲੈਂਡਿੰਗ ਪੇਜ ਦੇ ਰਾਹੀ ਹੈਂਡਸੈੱਟ ਦੇ ਡਿਜ਼ਾਈਨ ਅਤੇ ਕੁਝ ਫੀਚਰਸ ਦਾ ਖੁਲਾਸਾ ਵੀ ਕੀਤਾ ਹੈ। ਇਸ ਵਿੱਚ ਹੋਲ ਪੰਚ ਕੱਟਆਉਟ ਦੇ ਨਾਲ ਡਿਸਪਲੇ ਅਤੇ ਦੋਹਰਾ ਰੇਅਰ ਕੈਮਰਾਂ ਯੂਨਿਟ ਦੇ ਨਾਲ ਕ੍ਰਿਸਟਲ ਗਲਾਸ ਹੋਣ ਦੀ ਉਮੀਦ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ Redmi ਫੋਨ ਸਭ ਤੋਂ ਵੱਡੇ ਡਿਸਪਲੇ ਦੇ ਨਾਲ ਆਵੇਗਾ।
Redmi 12 4G ਦੀ ਕੀਮਤ: Redmi 12 4G ਦੀ ਗੱਲ ਕਰੀਏ ਤਾਂ ਇਹ ਫੋਨ ਪਹਿਲਾ ਹੀ ਯੂਰੋਪ 'ਚ ਲਾਂਚ ਹੋ ਚੁੱਕਾ ਹੈ। ਇਸ ਵਿੱਚ 4GB ਰੈਮ+128GB ਸਟੋਰੇਜ ਮਾਡਲ ਦੀ ਕੀਮਤ 199 ਯੂਰੋ ਮਤਲਬ ਲਗਬਗ 17,000 ਰੁਪਏ ਰੱਖੀ ਗਈ ਸੀ। ਦੂਜੇ ਪਾਸੇ ਥਾਈਲੈਂਡ ਵਿੱਚ ਇਸਨੂੰ 8GB ਰੈਮ+128GB ਸਟੋਰੇਜ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸਨੂੰ ਲਗਭਗ 12,500 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ।