ਹੈਦਰਾਬਾਦ:ਚੀਨੀ ਮੋਬਾਇਲ ਨਿਰਮਾਤਾ ਕੰਪਨੀ Realme ਭਾਰਤ 'ਚ 23 ਅਗਸਤ ਨੂੰ 2 ਨਵੇਂ ਸਮਾਰਟਫੋਨ ਅਤੇ ਦੋ ਵਾਇਰਲੈਸ ਏਅਰਬਡਸ ਲਾਂਚ ਕਰੇਗੀ। ਕੰਪਨੀ Realme 11 5G ਅਤੇ 11X5G ਤੋਂ ਇਲਾਵਾ Realme Buds Air 5 ਅਤੇ Realme Buds Air 5 Pro ਲਾਂਚ ਕਰੇਗੀ। ਇਸ ਲਾਂਚ ਇਵੈਂਟ ਨੂੰ ਤੁਸੀਂ Realme ਦੇ Youtube ਚੈਨਲ ਰਾਹੀ ਦੇਖ ਸਕੋਗੇ। ਦੋਨੋ ਹੀ ਸਮਾਰਟਫੋਨ ਬਜਟ ਦੇ ਅੰਦਰ ਲਾਂਚ ਹੋਣਗੇ। ਇਸਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਫਲਿੱਪਕਾਰਟ 'ਤੇ ਟੀਜ਼ ਕੀਤੇ ਗਏ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਸਮਾਰਟਫੋਨ 'ਤੇ 1500 ਰੁਪਏ ਦਾ ਡਿਸਕਾਊਂਟ ਵੀ ਦੇਵੇਗੀ।
ETV Bharat / science-and-technology
Realme ਇਸ ਦਿਨ ਲਾਂਚ ਕਰੇਗੀ ਆਪਣੇ 4 ਨਵੇਂ ਪ੍ਰੋਡਕਟ, ਮਿਲਣਗੇ ਇਹ ਸ਼ਾਨਦਾਰ ਫੀਚਰਸ
Realme ਭਾਰਤ 'ਚ 23 ਅਗਸਤ ਨੂੰ 4 ਨਵੇਂ ਪ੍ਰੋਡਕਟ ਲਾਂਚ ਕਰਨ ਵਾਲੀ ਹੈ। ਇਸ ਵਿੱਚ ਦੋ ਸਮਾਰਟਫੋਨ ਅਤੇ ਦੋ ਵਾਇਰਲੈਸ ਏਅਰਬਡਸ ਸ਼ਾਮਲ ਹੈ।
Realme 11 5G ਅਤੇ 11X5G ਦੇ ਫੀਚਰਸ: Realme 11 5G ਨੂੰ ਕੰਪਨੀ 2 ਰੂਪਾਂ 'ਚ ਲਾਂਚ ਕਰ ਸਕਦੀ ਹੈ। ਜਿਸ ਵਿੱਚ 8GB+128GB ਅਤੇ 8GB+256GB ਸ਼ਾਮਲ ਹੈ। ਇਹ ਸਮਾਰਟਫੋਨ ਤੁਹਾਨੂੰ ਗਲੋਰੀ ਬਲੈਕ ਅਤੇ ਗਲੋਰੀ ਗੋਲਡ ਰੰਗ ਦੇ ਆਪਸ਼ਨ 'ਚ ਮਿਲੇਗਾ। ਦੋਨੋ ਹੀ ਫੋਨਾਂ 'ਚ 6.72 ਇੰਚ FHD+ਡਿਸਪਲੇ 120Hz ਦੇ ਰਿਫ੍ਰੇਸ਼ ਦਰ ਮਿਲੇਗੀ। ਇਸਦੇ ਨਾਲ ਹੀ MediaTek Dimensity 6100+SoC ਦਾ ਸਪੋਰਟ ਮਿਲ ਸਕਦਾ ਹੈ। ਫੋਟੋਗ੍ਰਾਫ਼ੀ ਲਈ Realme 11 5G ਵਿੱਚ ਦੋਹਰਾ ਕੈਮਰਾ ਸੈੱਟਅੱਪ ਮਿਲੇਗਾ, ਜਿਸ ਵਿੱਚ 108MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਪੋਰਟਰੇਟ ਕੈਮਰਾ ਹੋਵੇਗਾ। ਫਰੰਟ 'ਚ 16MP ਦਾ ਕੈਮਰਾ ਮਿਲੇਗਾ। Realme 11X5G ਦੇ ਬਾਕਸ 'ਚ 67 ਵਾਟ SUPERVOOC ਫਾਸਟ ਚਾਰਜ਼ਿੰਗ ਸਪੋਰਟ ਦੇ ਨਾਲ 5,000mAH ਦੀ ਬੈਟਰੀ ਹੋਵੇਗੀ।
Realme Buds Air 5 ਸੀਰੀਜ਼: Realme Buds Air 5 'ਚ 12.4mm ਦੇ ਡਰਾਇਵਰ ਮਿਲ ਸਕਦੇ ਹਨ, ਜਦਕਿ Realme Buds Air 5 Pro 'ਚ 11mm ਡਰਾਇਵਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਏਅਰਬਡਸ ਬਾਹਰ ਦੇ ਰੋਲੇ ਨੂੰ 50dB ਤੱਕ ਘਟ ਕਰਨ ਲਈ ANC ਦੀ ਪੇਸ਼ਕਸ਼ ਕਰਦੇ ਹਨ। Realme Buds Air 5 ਕੰਪਨੀ ਦੇ ਰਿਅਲ ਮੀ ਬਡਸ ਏਅਰ 3 ਏਅਰਫੋਨ ਦੀ ਜਗ੍ਹਾਂ ਲੈਣਗੇ। Realme Buds Air 5 'ਚ Dolby Atmos ਆਡੀਓ ਦਾ ਸਪੋਰਟ ਮਿਲ ਸਕਦਾ ਹੈ, ਜਦਕਿ Realme Buds Air 5 Pro 'ਚ ਹਾਈ-ਰੇਸ ਆਡੀਓ ਸਪੋਰਟ ਮਿਲੇਗਾ। ਕੰਪਨੀ ਵੱਲੋ ਦਾਅਵਾ ਕੀਤਾ ਗਿਆ ਹੈ ਕਿ Realme Buds 5,10 ਮਿੰਟ ਦੀ ਚਾਰਜ਼ਿੰਗ ਦੇ ਨਾਲ 7 ਘੰਟੇ ਤੱਕ ਦਾ ਮਿਊਜ਼ਿਕ ਪਲੇਬੈਕ ਆਫ਼ਰ ਕਰਦੇ ਹਨ।