ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme 12 ਪ੍ਰੋ ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ Realme 12 ਅਤੇ Realme 12 Pro Plus ਸਮਾਰਟਫੋਨ ਸ਼ਾਮਲ ਹਨ। ਇਸ ਦੌਰਾਨ ਹੁਣ ਕੰਪਨੀ ਨੇ Realme 12 ਪ੍ਰੋ ਸੀਰੀਜ਼ 'ਚ ਮਿਲਣ ਵਾਲੇ ਪੈਰੀਸਕੋਪ ਲੈਂਸ ਨੂੰ ਦਿਖਾਇਆ ਹੈ। ਕੰਪਨੀ ਨੇ Realme 12 ਪ੍ਰੋ ਸੀਰੀਜ਼ ਦੇ ਕੈਮਰੇ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਆਪਣੀ ਪ੍ਰਤੀਕਿਰੀਆਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ,"ਜੇਕਰ ਸੱਚ 'ਚ ਇਹ Realme ਦਾ ਕੈਮਰਾ ਪ੍ਰਦਰਸ਼ਨ ਹੈ, ਤਾਂ ਇਹ ਸ਼ਾਨਦਾਰ ਹੈ। ਇਸਦੇ ਨਾਲ ਹੀ ਹੋਰ ਵੀ ਕਈ ਯੂਜ਼ਰਸ ਨੇ ਕੰਮੈਟ ਕੀਤੇ ਹਨ।
Realme 12 ਸੀਰੀਜ਼ ਦਾ ਕੈਮਰਾ:Realme 12 Pro Plus 'ਚ 50MP Sony IMX890 ਪ੍ਰਾਈਮਰੀ ਸੈਂਸਰ OIS ਸਪੋਰਟ ਦੇ ਨਾਲ ਮਿਲੇਗਾ। ਇਸਦੇ ਨਾਲ ਹੀ Realme 12 ਪ੍ਰੋ ਸੀਰੀਜ਼ 'ਚ ਤੁਹਾਨੂੰ OV64B ਸੈਂਸਰ ਪੈਰੀਸਕੋਪ ਸ਼ੂਟਰ ਦੇ ਨਾਲ ਮਿਲੇਗਾ, ਜੋ 120x ਜ਼ੂਮ ਨੂੰ ਸਪੋਰਟ ਕਰੇਗਾ। Realme 12 Pro Plus 'ਚ ਕੰਪਨੀ ਪ੍ਰੋਸੈਸਰ ਦੇ ਤੌਰ 'ਤੇ Snapdragon 7s Gen 2 ਚਿਪਸੈੱਟ ਅਤੇ 5,000mAh ਦੀ ਬੈਟਰੀ ਦੇ ਸਕਦੀ ਹੈ। ਇਸ ਮਾਡਲ 'ਚ ਤੁਹਾਨੂੰ 64MP ਦਾ Omnivision OV64B ਸੈਂਸਰ ਮਿਲ ਸਕਦਾ ਹੈ।