ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ 3 ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। Realme GT 5 Pro ਸਮਾਰਟਫੋਨ ਰੈੱਡ ਰੌਕ, ਸਟਾਰਰੀ ਨਾਈਟ ਅਤੇ ਬ੍ਰਾਈਟ ਮੂਨ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Realme GT 5 Pro ਸਮਾਰਟਫੋਨ ਦੀ ਕੀਮਤ: ਕੰਪਨੀ ਨੇ Realme GT 5 Pro ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੇ 12GB ਰੈਮ+256GB ਸਟੋਰੇਜ ਦੀ ਕੀਮਤ 39,900 ਰੁਪਏ, 16GB ਰੈਮ+512GB ਸਟੋਰੇਜ ਦੀ ਕੀਮਤ 46,900 ਰੁਪਏ ਅਤੇ 16GB+1TB ਸਟੋਰੇਜ ਦੀ ਕੀਮਤ 50,400 ਰੁਪਏ ਰੱਖੀ ਗਈ ਹੈ।
Realme GT 5 Pro ਸਮਾਰਟਫੋਨ ਦੇ ਫੀਚਰਸ: Realme GT 5 Pro ਸਮਾਰਟਫੋਨ 'ਚ 6.78 ਇੰਚ 1.5K OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸਦੇ ਨਾਲ ਹੀ 2160Hz ਟਚ ਸੈਪਲਿੰਗ ਦਰ ਅਤੇ 4,500nits ਦੀ ਬ੍ਰਾਈਟਨੈੱਸ ਵੀ ਮਿਲਦੀ ਹੈ। ਇਸ ਸਮਾਰਟਫੋਨ 'ਚ 32MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਰਿਅਰ ਸਾਈਡ 'ਚ ਰਾਊਂਡ ਮੋਡੀਊਲ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 50MP ਦਾ ਸੋਨੀ LYT-808 ਮੇਨ ਸੈਂਸਰ OIS ਦੇ ਨਾਲ, 50MP ਦਾ ਸੈਕੰਡਰੀ ਕੈਮਰਾ OIS ਅਤੇ EIS ਦੋਨੋ ਸਪੋਰਟ ਦੇ ਨਾਲ ਅਤੇ ਇੱਕ ਅਲਟ੍ਰਾ ਵਾਈਡ ਐਂਗਲ ਲੈਂਸ 8MP ਦਾ Sony IMX355 ਕੈਮਰਾ ਸ਼ਾਮਲ ਹੈ।
12 ਦਸੰਬਰ ਨੂੰ ਲਾਂਚ ਹੋਵੇਗੀ IQOO 12 ਸੀਰੀਜ਼: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ IQOO ਭਾਰਤ 'ਚ 12 ਦਸੰਬਰ ਨੂੰ IQOO 12 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਭਾਰਤ ਦਾ ਪਹਿਲਾ ਫੋਨ ਹੈ, ਜਿਸ 'ਚ Snapdragon 8th Gen 3 ਚਿਪ ਮਿਲੇਗੀ। IQOO 12 ਸਮਾਰਟਫੋਨ ਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ 999 ਰੁਪਏ 'ਚ ਪ੍ਰੀ-ਬੁੱਕ ਕਰ ਸਕਦੇ ਹੋ। ਪ੍ਰੀ-ਬੁੱਕ ਕਰਨ ਵਾਲੇ ਗ੍ਰਾਹਕਾਂ ਨੂੰ ਕੰਪਨੀ ਫ੍ਰੀ 'ਚ vivo TWS Air ਏਅਰਬਡਸ ਵੀ ਦੇਵੇਗੀ। ਇਸਦੇ ਨਾਲ ਹੀ, ਲਾਂਚ ਤੋਂ ਪਹਿਲਾ IQOO 12 ਸਮਾਰਟਫੋਨ ਦੀ ਕੀਮਤ ਵੀ ਲੀਕ ਹੋ ਗਈ ਹੈ। IQOO 12 ਸਮਾਰਟਫੋਨ ਦੇ 16GB ਰੈਮ ਅਤੇ 512GB ਵਾਲੇ ਮਾਡਲ ਦੀ ਭਾਰਤ 'ਚ ਕੀਮਤ 57,999 ਰੁਪਏ ਹੋਵੇਗੀ, ਜਦਕਿ 12GB ਰੈਮ+256GB ਵਾਲੇ ਮਾਡਲ ਦੀ ਕੀਮਤ 51,999 ਅਤੇ 52,999 ਰੁਪਏ ਹੋ ਸਕਦੀ ਹੈ।