ਹੈਦਰਾਬਾਦ: Realme ਜਲਦ ਹੀ ਚੀਨ 'ਚ Realme GT 5 Pro ਸਮਾਰਟਫੋਨ ਨੂੰ ਲਾਂਚ ਕਰ ਸਕਦਾ ਹੈ। ਲਾਂਚ ਤੋਂ ਪਹਿਲਾ ਕੰਪਨੀ ਨੇ ਇਸ ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਕਰ ਦਿੱਤਾ ਹੈ। ਕੁਝ ਦਿਨ ਪਹਿਲਾ ਹੀ ਕੰਪਨੀ ਨੇ ਦੱਸਿਆ ਸੀ ਕਿ ਇਸ ਸਮਾਰਟਫੋਨ 'ਚ 1TB ਦੀ ਇੰਟਰਨਲ ਸਟੋਰੇਜ ਮਿਲੇਗੀ ਅਤੇ 50MP Sony IMX890 ਪੈਰੀਸਕੋਪ ਟੈਲੀਫੋਟੋ ਲੈਂਸ ਮਿਲ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਚੀਨ 'ਚ 3C Certification 'ਤੇ ਲਿਟਸ ਕੀਤਾ ਗਿਆ ਹੈ।
ETV Bharat / science-and-technology
Realme GT 5 Pro ਸਮਾਰਟਫੋਨ ਇਸ ਮਹੀਨੇ ਹੋ ਸਕਦੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ
Realme GT 5 Pro Launch Date: Realme ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਇਸ ਮਹੀਨੇ ਚੀਨ 'ਚ ਲਾਂਚ ਹੋ ਸਕਦਾ ਹੈ।
Published : Nov 23, 2023, 10:40 AM IST
Realme GT 5 Pro ਸਮਾਰਟਫੋਨ ਦੇ ਫੀਚਰਸ: ਲੀਕ ਹੋਈ ਜਾਣਕਾਰੀ ਅਨੁਸਾਰ, Realme GT 5 Pro ਸਮਾਰਟਫੋਨ 'ਚ 1264x2780 ਪਿਕਸਲ Resolution ਵਾਲੀ 6.78 ਇੰਚ ਦੀ ਡਿਸਪਲੇ ਮਿਲੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲੇਗੀ, ਜੋ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਇਨ੍ਹਾਂ 'ਚ 50MP ਟੈਲੀਫੋਟੋ ਸੈਂਸਰ, 50MP ਟੈਲੀਫੋਟੋ ਲੈਂਸ ਨੂੰ 50MP ਪ੍ਰਾਈਮਰੀ ਕੈਮਰਾ ਅਤੇ 8MP ਅਲਟ੍ਰਾਵਾਈਡ ਲੈਂਸ ਨਾਲ ਜੋੜਿਆ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Realme GT 5 Pro ਸਮਾਰਟਫੋਨ 'ਚ 8GB/12GB/16GB ਰੈਮ ਦੇ ਨਾਲ 128GB/256GB/512GB ਅਤੇ 1TB ਸਟੋਰੇਜ ਆਪਸ਼ਨ ਮਿਲ ਸਕਦੀ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ 'ਚ Snapdragon 8 Gen 3 ਪ੍ਰੋਸੈਸਰ ਮਿਲ ਸਕਦਾ ਹੈ। ਫਿਲਹਾਲ ਇਸ ਸਮਾਰਟਫੋਨ ਦੀ ਲਾਂਚਿੰਗ ਡੇਟ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ Realme GT 5 Pro ਸਮਾਰਟਫੋਨ ਨਵੰਬਰ 'ਚ ਲਾਂਚ ਹੋ ਸਕਦਾ ਹੈ।
Realme V50 ਸੀਰੀਜ਼ ਅਗਲੇ ਮਹੀਨੇ ਹੋ ਸਕਦੀ ਲਾਂਚ:ਇਸਦੇ ਨਾਲ ਹੀ, Realme ਅਗਲੇ ਮਹੀਨੇ ਆਪਣੀ ਨਵੀਂ ਸੀਰੀਜ਼ Realme V50 ਨੂੰ ਵੀ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ ਦੋ ਸਮਾਰਟਫੋਨ ਸ਼ਾਮਲ ਹੋਣਗੇ। ਇਨ੍ਹਾਂ 'ਚ Realme V50 ਅਤੇ Realme V50s ਸਮਾਰਟਫੋਨ ਸ਼ਾਮਲ ਹਨ। ਇਹ ਆਉਣ ਵਾਲੇ ਫੋਨ ਚੀਨ ਟੈਲੀਕਾਮ 'ਤੇ ਲਿਸਟ ਹੋ ਗਏ ਹਨ। ਲਿਸਟਿੰਗ ਅਨੁਸਾਰ, Realme V50 ਸੀਰੀਜ਼ ਦੀ ਸੇਲ 10 ਦਸੰਬਰ ਨੂੰ ਸ਼ੁਰੂ ਹੋਵੇਗੀ। ਇਸ ਲਿਸਟਿੰਗ 'ਚ Realme V50 ਸੀਰੀਜ਼ ਦੀ ਕੀਮਤ ਅਤੇ ਫੀਚਰਸ ਬਾਰੇ ਵੀ ਖੁਲਾਸਾ ਹੋਇਆ ਹੈ।