ਹੈਦਰਾਬਾਦ: Realme ਆਪਣੇ ਨਵੇਂ ਸਮਾਰਟਫੋਨ Realme C67 5G ਨੂੰ 14 ਦਸੰਬਰ ਦੇ ਦਿਨ ਲਾਂਚ ਕਰ ਸਕਦੀ ਹੈ। ਇਸ ਡਿਵਾਈਸ ਨੇ ਪਹਿਲਾ ਹੀ UAE TDRA ਸਰਟੀਫਿਕੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। Realme C67 5G ਸਮਾਰਟਫੋਨ ਇਸ ਮਹੀਨੇ ਲਾਂਚ ਕਰ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
Realme C67 5G ਸਮਾਰਟਫੋਨ ਦੇ ਫੀਚਰਸ: Realme C67 5G ਸਮਾਰਟਫੋਨ C ਸੀਰੀਜ਼ ਦਾ ਪਹਿਲਾ ਫੋਨ ਹੋਵੇਗਾ। ਇਸ ਸਮਾਰਟਫੋਨ 'ਚ 6.74 ਇੰਚ ਦੀ LCD ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ HD+Resolution ਨੂੰ ਸਪੋਰਟ ਕਰਦੀ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimension 6020 SoC ਚਿਪਸੈੱਟ ਮਿਲ ਸਕਦੀ ਹੈ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ Realme C67 5G ਸਮਾਰਟਫੋਨ ਨੂੰ 128GB ਸਟੋਰੇਜ ਦੇ ਨਾਲ 4GB, 6GB ਅਤੇ 8GB ਰੈਮ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।
Realme C67 5G ਸਮਾਰਟਫੋਨ ਦੀ ਕੀਮਤ: Realme C67 5G ਸਮਾਰਟਫੋਨ ਨੂੰ 12,000 ਰੁਪਏ ਤੋਂ 15,000 ਰੁਪਏ ਦੇ ਵਿਚਕਾਰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਫਿਲਹਾਲ, ਇਸ ਫੋਨ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਆਉਣ ਵਾਲੇ ਦਿਨਾਂ 'ਚ Realme C67 5G ਸਮਾਰਟਫੋਨ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।
Realme GT 5 Pro ਸਮਾਰਟਫੋਨ 7 ਦਸੰਬਰ ਨੂੰ ਹੋਵੇਗਾ ਲਾਂਚ:ਇਸਦੇ ਨਾਲ ਹੀ, Realme ਆਪਣਾ ਇੱਕ ਹੋਰ ਨਵਾਂ ਸਮਾਰਟਫੋਨ Realme GT 5 Pro ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ 7 ਦਸੰਬਰ ਨੂੰ ਲਾਂਚ ਹੋਵੇਗਾ। ਲੀਕ ਹੋਈ ਜਾਣਕਾਰੀ ਅਨੁਸਾਰ, Realme GT 5 Pro ਸਮਾਰਟਫੋਨ 'ਚ 1264x2780 ਪਿਕਸਲ Resolution ਵਾਲੀ 6.78 ਇੰਚ ਦੀ ਡਿਸਪਲੇ ਮਿਲੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲੇਗੀ, ਜੋ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਇਨ੍ਹਾਂ 'ਚ 50MP ਟੈਲੀਫੋਟੋ ਸੈਂਸਰ, 50MP ਟੈਲੀਫੋਟੋ ਲੈਂਸ ਨੂੰ 50MP ਪ੍ਰਾਈਮਰੀ ਕੈਮਰਾ ਅਤੇ 8MP ਅਲਟ੍ਰਾਵਾਈਡ ਲੈਂਸ ਨਾਲ ਜੋੜਿਆ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Realme GT 5 Pro ਸਮਾਰਟਫੋਨ 'ਚ 8GB/12GB/16GB ਰੈਮ ਦੇ ਨਾਲ 128GB/256GB/512GB ਅਤੇ 1TB ਸਟੋਰੇਜ ਆਪਸ਼ਨ ਮਿਲ ਸਕਦੀ ਹੈ।