ਹੈਦਰਾਬਾਦ: Realme ਕੱਲ ਇੱਕ ਸਸਤਾ ਸਮਾਰਟਫੋਨ ਭਾਰਤ 'ਚ ਲਾਂਚ ਕਰੇਗਾ। ਇਸ ਸਮਾਰਟਫੋਨ ਦੇ ਲਾਂਚ ਹੋਣ ਤੋਂ ਪਹਿਲਾ ਹੀ ਇਸ ਬਾਰੇ ਕਾਫੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਤੁਸੀਂ Realme C53 ਸਮਾਰਟਫੋਨ ਨੂੰ ਕਲ ਸ਼ਾਮ 6 ਵਜੇ ਤੋਂ ਲੈ ਕੇ 8 ਵਜੇ ਦੇ ਵਿਚਕਾਰ Early Sale ਦੇ ਤਹਿਤ ਖਰੀਦ ਸਕੋਗੇ। ਇਸ ਸਮਾਰਫੋਨ ਨੂੰ ਕੰਪਨੀ ਦੋ ਸਟੋਰੇਜ ਆਪਸ਼ਨ ਵਿੱਚ ਲਾਂਚ ਕਰੇਗੀ। ਇਸ ਦੌਰਾਨ ਲਾਂਚ ਤੋਂ ਪਹਿਲਾ ਮਸ਼ਹੂਰ ਟਿਪਸਟਰ ਅਭਿਸ਼ੇਕ ਯਾਦਵ ਨੇ ਸਮਾਰਟਫੋਨ ਦੇ 4 GB ਰੈਮ ਅਤੇ 128 GB ਇੰਟਰਨਲ ਸਟੋਰੇਜ ਦੀ ਕੀਮਤ ਸ਼ੇਅਰ ਕੀਤੀ ਹੈ। ਇਸ ਸਮਾਰਟਫੋਨ ਨੂੰ ਤੁਸੀਂ 9,999 ਰੁਪਏ ਵਿੱਚ ਖਰੀਦ ਸਕੋਗੇ।
ਕੰਪਨੀ Realme C53 ਨੂੰ 6/64GB ਵਿੱਚ ਵੀ ਲਾਂਚ ਕਰੇਗੀ:ਫਲਿੱਪਕਾਰਟ 'ਤੇ ਟੀਜ ਕੀਤੇ ਗਏ ਪੋਸਟਰ ਦੇ ਮੁਤਾਬਕ, ਕੰਪਨੀ Realme C53 ਨੂੰ 6/64GB ਵਿੱਚ ਵੀ ਲਾਂਚ ਕਰੇਗੀ। ਇਸ ਮਾਡਲ 'ਤੇ ਗਾਹਕਾਂ ਨੂੰ 1,000 ਰੁਪਏ ਦਾ ਡਿਸਕਾਊਟ ਮਿਲੇਗਾ। ਫੋਨ ਨੂੰ 5000 ਐਮਏਐਚ ਦੀ ਬੈਟਰੀ 16 ਵਾਟ ਦੇ ਚਾਰਜਰ ਨਾਲ ਅਤੇ 108 MP ਦਾ ਪ੍ਰਾਇਮੇਰੀ ਕੈਮਰਾ ਮਿਲੇਗਾ।
21 ਜੁਲਾਈ ਤੋਂ ਸ਼ੁਰੂ ਹੋ ਰਹੀ ਇਸ ਫੋਨ ਦੀ ਸੇਲ: 21 ਜੁਲਾਈ ਤੋਂ ਤੁਸੀਂ Nothing Phone 2 ਨੂੰ ਖਰੀਦ ਸਕੋਗੇ। ਜੇਕਰ ਤੁਸੀਂ ਸਮਾਰਟਫੋਨ ਨੂੰ ਐਕਸਿਸ ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਖਰੀਦਦੇ ਹੋ, ਤਾਂ ਤੁਹਾਨੂੰ 3,000 ਰੁਪਏ ਦਾ ਡਿਸਕਾਊਟ ਮਿਲੇਗਾ। ਸਮਾਰਟਫੋਨ ਦੇ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਦੀ ਕੀਮਤ 44,999 ਰੁਪਏ ਹੈ। ਫੋਨ ਵਿੱਚ 50+50MP ਦੇ ਦੋ ਕੈਮਰੇ, ਫਰੰਟ ਵਿੱਚ 32MP ਦਾ ਕੈਮਰਾ, Snapdragon 8th Plus 1st ਜਨਰੇਸ਼ਨ SOC, 4700 mAh ਬੈਟਰੀ ਅਤੇ 6.7 ਇੰਚ ਡਿਸਪਲੇ ਉਪਲਬਧ ਹੈ।
26 ਜੁਲਾਈ ਨੂੰ ਸੈਮਸੰਗ ਦਾ ਵੱਡਾ ਈਵੈਂਟ: 26 ਜੁਲਾਈ ਨੂੰ ਸੈਮਸੰਗ ਦਾ ਵੱਡਾ ਈਵੈਂਟ ਹੋਣ ਵਾਲਾ ਹੈ। ਇਸ ਵਿੱਚ ਕੰਪਨੀ ਗਲੈਕਸੀ Z Flip 5 ਅਤੇ Fold 5 ਨੂੰ ਲਾਂਚ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕੰਪਨੀ ਫਲਿੱਪ 5 'ਚ 3.4-ਇੰਚ ਦੀ ਕਵਰ ਡਿਸਪਲੇਅ ਦੇ ਸਕਦੀ ਹੈ, ਜੋ ਕਿ 4 ਤੋਂ ਜ਼ਿਆਦਾ ਵੱਡੀ ਅਪਡੇਟ ਹੋਵੇਗੀ। ਕੰਪਨੀ Galaxy Z Fold 5 ਅਤੇ Galaxy Z Flip 5 ਦੋਵਾਂ 'ਚ octa-core Qualcomm Snapdragon 8 Gen 2 SoC ਨੂੰ ਸਪੋਰਟ ਕਰ ਸਕਦੀ ਹੈ। Galaxy Z Fold 5 'ਚ ਕੰਪਨੀ 12GB ਤੱਕ ਰੈਮ ਅਤੇ Galaxy Z Flip 5 'ਚ 8GB ਤੱਕ ਰੈਮ ਪ੍ਰਦਾਨ ਕਰ ਸਕਦੀ ਹੈ। ਦੋਵੇਂ ਫੋਨ ਐਂਡਰਾਇਡ 13-ਅਧਾਰਿਤ One UI 5.1.1 ਆਊਟ-ਆਫ-ਦ-ਬਾਕਸ 'ਤੇ ਕੰਮ ਕਰਨਗੇ।