ਪੰਜਾਬ

punjab

ETV Bharat / science-and-technology

Realme C51 ਸਮਾਰਟਫੋਨ ਸਤੰਬਰ ਦੀ ਇਸ ਤਰੀਕ ਨੂੰ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ - Features of Realme C51

Realme C51 launched: Realme ਜਲਦ ਹੀ ਇੱਕ Realme C51 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਵਾਲਾ ਹੈ। ਇਹ ਸਮਾਰਟਫੋਨ 4 ਸਤੰਬਰ ਨੂੰ ਲਾਂਚ ਹੋਵੇਗਾ।

Realme C51
Realme C51

By ETV Bharat Punjabi Team

Published : Aug 29, 2023, 3:53 PM IST

ਹੈਦਰਾਬਾਦ: Realme ਜਲਦ ਹੀ ਭਾਰਤ 'ਚ Realme C51 ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਇਹ ਸਮਾਰਟਫੋਨ ਸਤੰਬਰ ਦੇ ਪਹਿਲੇ ਹਫ਼ਤੇ ਲਾਂਚ ਹੋਵੇਗਾ।

Realme C51 ਦੀ ਲਾਂਚਿੰਗ ਡੇਟ ਦਾ ਹੋਇਆ ਖੁਲਾਸਾ: Realme ਨੇ ਐਲਾਨ ਕੀਤਾ ਹੈ ਕਿ Realme C51 ਭਾਰਤ 'ਚ 4 ਸਤੰਬਰ ਨੂੰ ਲਾਂਚ ਹੋਵੇਗਾ। ਇਸਦੇ ਨਾਲ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸਮਾਰਟਫੋਨ 33W SuperVOOC ਚਾਰਜਿੰਗ ਦੇ ਨਾਲ ਆਵੇਗਾ।

Realme C51 ਦੇ ਫੀਚਰਸ:Realme C51 'ਚ 6.7 ਇੰਚ ਆਈਪੀਐਸ LCD ਡਿਸਪਲੇ, HD+ ਪਿਕਸਲ ਸਕ੍ਰੀਨ Resolution, 90Hz ਰਿਫ੍ਰੇਸ਼ ਦਰ, 180Hz ਟਚ ਸੈਪਲਿੰਗ ਦਰ, 560nits ਤੱਕ ਪੀਕ ਬ੍ਰਾਈਟਨੈੱਸ ਹੈ। ਇਸ ਵਿੱਚ ਆਕਟਾ ਕੋਰ UNISOC T612 12nm ਪ੍ਰੋਸੈਸਰ, ਮਾਲੀ-G-57 GPU ਹੈ। ਇਸ ਵਿੱਚ 4GB LPDDR4X ਰੈਮ, 64GB ਇੰਟਰਨਲ ਸਟੋਰੇਜ, ਮਾਈਕ੍ਰੋਐਸਡੀ ਕਾਰਡ ਰਾਹੀ 2TB ਤੱਕ ਵਿਸਤਾਰ ਕਰ ਸਕਦੇ ਹਨ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 50MP ਪ੍ਰਾਈਮਰੀ ਕੈਮਰਾ+ਡੈਪਥ ਸੈਂਸਰ ਅਤੇ LED ਫਲੈਸ਼ ਮਿਲੇਗੀ ਅਤੇ 5MP ਦਾ ਫਰੰਟ ਫੇਸਿੰਗ ਕੈਮਰਾ ਮਿਲੇਗਾ। Realme C51 ਵਿੱਚ 5,000mAh, 33W SuperVOOC ਫਾਸਟ ਚਾਰਜਿੰਗ ਸਪੋਰਟ ਮਿਲ ਸਕਦਾ ਹੈ। ਇਸਨੂੰ ਦੋ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾ ਸਕਦਾ ਹੈ।

IQOO Z7 Pro 5G ਦੀ ਕੀਮਤ ਦਾ ਖੁਲਾਸਾ:IQOO ਵੱਲੋ ਭਾਰਤੀ ਬਾਜ਼ਾਰ 'ਚ IQOO Z7 Pro 5G ਸਮਾਰਟਫੋਨ ਪੇਸ਼ ਕੀਤਾ ਜਾਵੇਗਾ। ਇਸ ਫੋਨ ਨੂੰ 31 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ IQOO Z7 Pro 5G ਸਮਾਰਟਫੋਨ ਨੂੰ ਟੀਜ਼ ਕੀਤਾ ਹੈ ਅਤੇ ਇਸ ਟੀਜ਼ ਰਾਹੀ ਕੀਮਤ ਦਾ ਵੀ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ IQOO Z7 Pro 5G ਸਮਾਰਟਫੋਨ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ Z7 Pro 5G ਸਭ ਤੋਂ ਫਾਸਟ ਸਮਾਰਟਫੋਨ ਹੋਵੇਗਾ। ਇਸਦੇ ਨਾਲ ਹੀ ਕੰਪਨੀ ਨੇ ਦੱਸਿਆਂ ਹੈ ਕਿ ਇਹ ਫੋਨ 8GB ਰੈਮ ਅਤੇ 256GB ਸਟੋਰੇਜ ਵਰਜ਼ਨ ਦੇ AnTuTu V10 ਟੈਸਟ ਰਿਜਲਟ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਨੇ IQOO Z7 Pro 5G ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਵੀ ਕੀਤਾ ਹੈ। ਇਸ ਫੋਨ ਦੀ ਕੀਮਤ 25,000 ਰੁਪਏ ਤੋਂ ਘਟ ਰੱਖੀ ਜਾਵੇਗੀ।

ABOUT THE AUTHOR

...view details