ਹੈਦਰਾਬਾਦ: ਚੀਨੀ ਸਮਾਰਟਫੋਨ ਕੰਪਨੀ Realme ਆਪਣੇ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ Realme 11 ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ Realme 12 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀ ਦਿੱਤੀ ਹੈ, ਪਰ ਇਸ ਬਾਰੇ ਆਨਲਾਈਨ ਜਾਣਕਾਰੀ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, Realme 12 ਸੀਰੀਜ਼ 'ਚ Realme 12, Realme 12 ਪ੍ਰੋ ਅਤੇ Redmi 12 ਪ੍ਰੋ+ ਸਮਾਰਟਫੋਨ ਸ਼ਾਮਲ ਹਨ।
Realme 12 ਸੀਰੀਜ਼ ਦੇ ਫੀਚਰਸ: ਮੀਡੀਆ ਰਿਪੋਰਟਸ ਅਨੁਸਾਰ, Realme 12 ਸੀਰੀਜ਼ ਦੇ ਮਾਡਲ 'ਚ Qualcomm ਸਨੈਪਡ੍ਰੈਗਨ 7 ਜੇਨ 3 ਪ੍ਰੋਸੈਸਰ ਮਿਲ ਸਕਦਾ ਹੈ ਅਤੇ Realme 12 ਪ੍ਰੋ+ 'ਚ ਪੈਰੀਸਕੋਪ ਟੈਲੀਫੋਟੋ ਸੈਂਸਰ ਅਤੇ 3X ਆਪਟੀਕਲ ਜੂਮ ਸਪੋਰਟ ਮਿਲ ਸਕਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Realme 12 ਪ੍ਰੋ + 'ਚ 64MP ਦਾ OmniVision OV64B ਪੈਰੀਸਕੋਪ ਟੈਲੀਫੋਟੋ ਸੈਂਸਰ ਮਿਲਦਾ ਹੈ, ਜੋ 3X ਆਪਟੀਕਲ ਜ਼ੂਮ ਦੇ ਨਾਲ ਆਉਦਾ ਹੈ, ਜਦਕਿ Realme 12 ਪ੍ਰੋ 'ਚ Sony IMX709 ਸੈਂਸਰ ਦੇ ਨਾਲ 2x ਆਪਟੀਕਲ ਜ਼ੂਮ ਮਿਲਦਾ ਹੈ। ਜੇਕਰ ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਨੂੰ ਮਿਡ ਰੇਂਜ ਫੋਨ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ Realme 12 ਸੀਰੀਜ਼ ਦੀ ਕੀਮਤ 23,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।