ਪੰਜਾਬ

punjab

ETV Bharat / science-and-technology

Realme 12 Pro+ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਲਈ ਤਿਆਰ, ਇਸ ਕੀਮਤ 'ਤੇ ਕੀਤਾ ਜਾ ਸਕਦੈ ਪੇਸ਼ - Realme ਦਾ ਨਵਾਂ ਸਮਾਰਟਫੋਨ

Realme 12 Pro+ Launch Date: Realme ਆਪਣੇ ਗ੍ਰਾਹਕਾਂ ਲਈ Realme 12 Pro+ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਕੰਪਨੀ ਜਲਦ ਹੀ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰੇਗੀ।

Realme 12 Pro+ Launch Date
Realme 12 Pro+ Launch Date

By ETV Bharat Features Team

Published : Dec 29, 2023, 1:41 PM IST

ਹੈਦਰਾਬਾਦ: Realme ਜਲਦ ਹੀ ਭਾਰਤੀ ਗ੍ਰਾਹਕਾਂ ਲਈ Realme 12 Pro+ ਸਮਾਰਟਫੋਨ ਨੂੰ ਲਾਂਚ ਕਰੇਗੀ। ਇਸ ਡਿਵਾਈਸ ਬਾਰੇ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ, ਪਰ ਹੁਣ ਕੰਪਨੀ ਨੇ Realme 12 Pro+ ਸਮਾਰਟਫੋਨ ਦੇ ਕੈਮਰੇ ਨੂੰ ਟੀਜ਼ ਕੀਤਾ ਹੈ। ਇਸ ਸਮਾਰਟਫੋਨ 'ਚ ਪਾਵਰਫੁੱਲ ਕੈਮਰਾ ਮਿਲ ਸਕਦਾ ਹੈ। Realme ਨੇ X 'ਤੇ ਪੋਸਟ ਸ਼ੇਅਰ ਕਰਕੇ ਭਾਰਤ 'ਚ ਨਵੇਂ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਐਲਾਨ ਕੀਤਾ ਹੈ। ਇਸ ਪੋਸਟ 'ਚ ਪੈਰੀਸਕੋਪ ਜ਼ੂਮ ਲੈਂਸ ਦੀ ਫੋਟੋ ਦੇ ਨਾਲ 'No Periscope. No Flagship' ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ, ਇਸ ਸਮਾਰਟਫੋਨ ਦਾ ਨਾਮ ਅਤੇ ਲਾਂਚ ਡੇਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ Realme 12 Pro+ ਹੋ ਸਕਦਾ ਹੈ।

ਅਗਲੇ ਸਾਲ ਲਾਂਚ ਹੋ ਸਕਦੈ Realme 12 Pro+ ਸਮਾਰਟਫੋਨ: ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਟਿਪਸਟਰ ਅਭਿਸ਼ੇਕ ਯਾਦਵ ਨੇ ਆਪਣੇ X ਅਕਾਊਂਟ 'ਤੇ ਇਸ ਟੀਜ਼ਰ ਨੂੰ ਰਿਪੋਸਟ ਕਰਦੇ ਹੋਏ ਦੱਸਿਆ ਹੈ ਕਿ ਇਹ ਪੋਸਟ Realme 12 Pro+ ਸਮਾਰਟਫੋਨ ਦੀ ਹੈ। ਟਿਪਸਟਰ ਦੀ ਮੰਨੀਏ, ਤਾਂ ਇਸ ਸਮਾਰਟਫੋਨ ਨੂੰ ਕੰਪਨੀ ਅਗਲੇ ਸਾਲ ਜਾਂ ਫਰਵਰੀ 'ਚ ਲਾਂਚ ਕਰ ਸਕਦੀ ਹੈ।

Realme 12 Pro+ ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਅਜੇ ਇਸ ਸਮਾਰਟਫੋਨ ਦੇ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, Realme 12 Pro+ ਸਮਾਰਟਫੋਨ 'ਚ 64MP OmniVision OV64B ਪੈਰੀਸਕੋਪ ਟੈਲੀਫੋਟੋ ਲੈਂਸ ਦੇ ਨਾਲ 3x ਆਪਟੀਕਲ ਜ਼ੂਮ ਮਿਲ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm Snapdragon 7 ਸੀਰੀਜ਼ ਅਤੇ Snapdragon 7s Gen 2 ਚਿਪਸੈੱਟ ਮਿਲ ਸਕਦੀ ਹੈ।

Realme 12 Pro+ ਸਮਾਰਟਫੋਨ ਦੀ ਕੀਮਤ:ਇਸ ਸਮਾਰਟਫੋਨ ਦੀ ਕੀਮਤ 23,000 ਰੁਪਏ ਦੇ ਕਰੀਬ ਹੋ ਸਕਦੀ ਹੈ। ਫਿਲਹਾਲ, ਇਸ ਸਮਾਰਟਫੋਨ ਦੇ ਕਲਰ ਆਪਸ਼ਨਾਂ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਸਮਾਰਟਫੋਨ ਨਾਲ ਜੁੜੀਆਂ ਹੋਰ ਜਾਣਕਾਰੀਆਂ ਵੀ ਸਾਹਮਣੇ ਆ ਸਕਦੀਆਂ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ Realme 12 ਅਤੇ Realme 12 Pro ਸਮਾਰਟਫੋਨ ਦੇ ਨਾਲ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।

ABOUT THE AUTHOR

...view details