ਹੈਦਰਾਬਾਦ: Realme 11 5G ਦਾ 108 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਇਸ ਨੂੰ ਕੰਪਨੀ ਨੇ ਤਾਈਵਾਨ 'ਚ ਲਾਂਚ ਕਰ ਦਿੱਤਾ ਹੈ ਅਤੇ ਹੁਣ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਟਿਪਸਟਾਰ ਅਭਿਸ਼ੇਕ ਯਾਦਵ ਨੇ ਇਸ ਬਾਰੇ ਖੁਲਾਸਾ ਕੀਤਾ ਹੈ।
ETV Bharat / science-and-technology
Realme 11 5G ਸਮਾਰਫੋਨ ਇਸ ਦਿਨ ਹੋ ਸਕਦੈ ਭਾਰਤ 'ਚ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
Realme 11 5G ਦਾ 108 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਹੁਣ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ ਹਾਲ ਹੀ ਵਿੱਚ ਤਾਈਵਾਨ 'ਚ ਲਾਂਚ ਕੀਤਾ ਹੈ।
Realme 11 5G ਸਮਾਰਟਫੋਨ ਇਸ ਦਿਨ ਹੋ ਸਕਦੈ ਲਾਂਚ: ਟਿਪਸਟਾਰ ਅਭਿਸ਼ੇਕ ਯਾਦਵ ਅਨੁਸਾਰ, Realme 11 5G ਅਗਲੇ 10 ਦਿਨਾਂ ਦੇ ਅੰਦਰ ਭਾਰਤ ਵਿੱਚ ਲਾਂਚ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 12 ਅਗਸਤ ਤੱਕ ਲਾਂਚ ਹੋਵੇਗਾ। ਇਸ ਨੂੰ ਤਾਈਵਾਨ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ। ਜਿਸ ਕਰਕੇ ਇਸ ਸਮਾਰਫੋਨ ਦੇ ਫੀਚਰਸ ਬਾਰੇ ਖੁਲਾਸਾ ਹੋ ਗਿਆ ਹੈ।
Realme 11 5G ਸਮਾਰਟਫੋਨ ਦੇ ਫੀਚਰ: Realme 11 5G ਸਮਾਰਟਫੋਨ ਵਿੱਚ 680 ਦੀ Brightness ਦੇ ਨਾਲ ਇੱਕ ਵੱਡਾ 6.72 ਇੰਚ ਫੁੱਲ HD ਪਲੱਸ LCD ਡਿਸਪਲੇ ਹੈ। ਡਿਸਪਲੇ ਵਿੱਚ 120 Hz ਰਿਫਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਫੋਨ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਦੇ ਨਾਲ ਆਉਦਾ ਹੈ। ਜਿਸਨੂੰ ਐਂਡਰਾਇਡ 13 'ਤੇ ਆਧਾਰਿਤ Realme UI 4.0 ਦੇ ਨਾਲ ਜੋੜਿਆ ਗਿਆ ਹੈ। ਇਸ ਵਿੱਚ ਬਲੂਟੂਥ 5.2 ਅਤੇ WIFI 5 ਵੀ ਹੈ। ਫੋਟੋਗ੍ਰਾਫੀ ਲਈ ਫੋਨ ਵਿੱਚ Realme 11 5G ਵਿੱਚ ਪਿੱਛੇ ਦੇ ਪਾਸੇ 108 ਮੈਗਾਪਿਕਸਲ ਸੈਮਸੰਗ HM6 ਪਾਇਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਇਸ ਵਿੱਚ 16 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਹੈ। ਫੋਨ 67W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਵੱਡੀ ਬੈਟਰੀ ਦੇ ਨਾਲ ਆਉਦਾ ਹੈ। ਫੋਨ 'ਚ ਫਿੰਗਰਪ੍ਰਿੰਟ ਸਕੈਨਰ ਵੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਦੀ ਕੀਮਤ 23,521 ਰੁਪਏ ਹੋ ਸਕਦੀ ਹੈ।