ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖ ਰਿਹਾ ਹੈ। ਹੁਣ ਕੰਪਨੀ ਐਂਡਰਾਈਡ ਅਤੇ IOS ਯੂਜ਼ਰਸ ਲਈ Privacy Checkup ਟੂਲ ਲੈ ਕੇ ਆਈ ਹੈ। ਇਸ ਟੂਲ ਰਾਹੀ ਪ੍ਰਾਈਵੇਸੀ ਸੈਟਿੰਗਸ ਦਾ ਇਸਤੇਮਾਲ ਕਰਨਾ ਆਸਾਨ ਹੋ ਜਾਵੇਗਾ।
Privacy Checkup ਟੂਲ: Privacy Checkup ਟੂਲ ਦੀ ਜਾਣਕਾਰੀ ਦਿੰਦੇ ਹੋਏ ਪਲੇਟਫਾਰਮ ਨੇ ਲਿਖਿਆ," ਇਹ Step-By-Step ਫੀਚਰ ਯੂਜ਼ਰਸ ਨੂੰ ਸਾਰੀਆਂ ਜ਼ਰੂਰੀ ਪ੍ਰਾਈਵੇਸੀ ਸੈਟਿੰਗਸ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਤੈਅ ਕਰਦਾ ਹੈ ਕਿ ਯੂਜ਼ਰਸ ਨੂੰ ਸਹੀ ਸੁਰੱਖਿਆਂ ਅਤੇ ਪ੍ਰਾਈਵੇਸੀ ਮਿਲੇ। ਇਸ ਫੀਚਰ ਲਈ ਯੂਜ਼ਰਸ ਨੂੰ 'Start Checkup' 'ਤੇ ਟੈਪ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਯੂਜ਼ਰਸ ਨੂੰ ਅਲੱਗ-ਅਲੱਗ ਪ੍ਰਾਈਵੇਸੀ ਸੈਟਿੰਗਸ 'ਚ ਨੇਵੀਗੇਟ ਕੀਤਾ ਜਾਵੇਗਾ।" ਕਾਲ ਤੋਂ ਲੈ ਕੇ ਪਰਸਨਲ ਜਾਣਕਾਰੀ ਤੱਕ ਇਹ ਟੂਲ ਅਲੱਗ-ਅਲੱਗ ਪ੍ਰਾਈਵੇਸੀ ਲੇਅਰਸ ਯੂਜ਼ਰਸ ਨੂੰ ਦਿੰਦਾ ਹੈ।
ਇਸ ਤਰ੍ਹਾਂ ਇਸਤੇਮਾਲ ਕਰੋ Privacy Checkup ਟੂਲ: Privacy Checkup ਟੂਲ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਵਟਸਐਪ ਦੀ ਸੈਟਿੰਗ 'ਚ ਜਾਓ। ਫਿਰ ਪ੍ਰਾਈਵੇਸੀ 'ਤੇ ਟੈਪ ਕਰੋ। ਇਸ ਤੋਂ ਬਾਅਦ ਤੁਹਾਨੂੰ ਸਕ੍ਰੀਨ 'ਤੇ ਸਭ ਤੋਂ ਉੱਪਰ Privacy Checkup ਦਾ ਬੈਨਰ ਨਜ਼ਰ ਆ ਜਾਵੇਗਾ। ਫਿਰ ਤੁਸੀਂ ਪ੍ਰਾਈਵੇਸੀ ਸੈਟਿੰਗ 'ਚ ਜ਼ਰੂਰੀ ਬਦਲਾਅ ਕਰ ਸਕੋਗੇ। ਤੁਸੀਂ ਸੈਟਿੰਗਸ ਨੂੰ Privacy Checkup ਟੂਲ ਦੇ ਚਲਦੇ ਬਦਲ ਸਕਦੇ ਹੋ।
ਪ੍ਰਾਈਵੇਸੀ ਬਣਾਏ ਰੱਖਣ ਲਈ ਇਨ੍ਹਾਂ ਸੈਟਿੰਗਸ 'ਚ ਕਰੋ ਬਦਲਾਅ: