ਹੈਦਰਾਬਾਦ: ਗੂਗਲ ਦੇ ਪਿਕਸਲ 8 ਅਤੇ 8 ਪ੍ਰੋ ਸਮਾਰਟਫੋਨ ਦੀ ਜਾਣਕਾਰੀ ਲਾਂਚ ਤੋਂ ਪਹਿਲਾ ਹੀ ਲੀਕ ਹੋਣ ਲੱਗੀ ਹੈ। ਕੰਪਨੀ ਅਗਲੇ ਮਹੀਨੇ 4 ਅਕਤੂਬਰ ਨੂੰ ਪਿਕਸਲ 8 ਸੀਰੀਜ਼ ਲਾਂਚ ਕਰੇਗੀ। ਇਸ ਦਿਨ ਐਂਡਰਾਈਡ 14 ਵੀ ਲਾਂਚ ਹੋ ਸਕਦਾ ਹੈ। ਨਵੀਂ ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾ ਹੀ ਕੁਝ ਟਿਪਸਟਰਸ ਨੇ ਫੋਨ ਦੇ UK ਅਤੇ US ਪ੍ਰਾਈਸ ਟਵਿੱਟਰ 'ਤੇ ਸ਼ੇਅਰ ਕੀਤੇ ਹਨ।
ETV Bharat / science-and-technology
Google Pixel 8 ਅਤੇ 8 Pro ਦੀ ਕੀਮਤ ਦਾ ਹੋਇਆ ਖੁਲਾਸਾ, ਮਿਲਣਗੇ ਸ਼ਾਨਦਾਰ ਫੀਚਰਸ - Google Pixel new smartphone launched
Google Pixel 8 And 8 Pro Price: Google Pixel 8 ਸੀਰੀਜ਼ ਅਗਲੇ ਮਹੀਨੇ ਭਾਰਤ 'ਚ ਲਾਂਚ ਹੋਵੇਗੀ। ਲਾਂਚ ਤੋਂ ਪਹਿਲਾ ਪਿਕਸਲ 8 ਸਰੀਜ਼ ਦੀ ਕੀਮਤ ਇੰਟਰਨੈੱਟ 'ਤੇ ਲੀਕ ਹੋ ਗਈ ਹੈ।
Published : Sep 26, 2023, 9:40 AM IST
Google Pixel 8 ਅਤੇ 8 Pro ਦੀ ਕੀਮਤ: ਟਿਪਸਟਰ WinLatest's Roland Quandt ਅਨੁਸਾਰ, UK 'ਚ ਪਿਕਸਲ 8 ਅਤੇ 8 ਪ੍ਰੋ ਦੀ ਕੀਮਤ 70,919 ਰੁਪਏ ਅਤੇ 1,01,356 ਰੁਪਏ ਹੋ ਸਕਦੀ ਹੈ। ਦੂਜੇ ਪਾਸੇ UK 'ਚ ਪਿਕਸਲ 8 ਅਤੇ 8 ਪ੍ਰੋ ਦੀ ਕੀਮਤ 75,000 ਰੁਪਏ ਹੋ ਸਕਦੀ ਹੈ। ਭਾਰਤ 'ਚ ਫੋਨ ਦੀ ਕੀਮਤ 68,000 ਅਤੇ 85,000 ਰੁਪਏ ਹੋ ਸਕਦੀ ਹੈ।
Google Pixel 8 ਅਤੇ 8 Pro ਦੇ ਫੀਚਰਸ: 91Mobile ਦੀ ਰਿਪੋਰਟ ਅਨੁਸਾਰ, Google Pixel 8 ਅਤੇ 8 Pro ਦੋਨਾਂ ਸਮਾਰਟਫੋਨਾਂ 'ਚ ਟਾਈਟਨ M2 ਸੁਰੱਖਿਆ ਪ੍ਰੋਸੈਸਰ ਦੇ ਨਾਲ ਗੂਗਲ ਦਾ ਇਨ-ਹਾਊਸ Tensor G3 ਚਿਪਸੈਟ ਮਿਲ ਸਕਦਾ ਹੈ। ਇਸਦੇ ਨਾਲ ਹੀ ਦੋਨੋ ਸਮਾਰਟਫੋਨਾਂ ਦੇ ਫਰੰਟ 'ਚ 10.5MP ਦਾ ਕੈਮਰਾ ਕੰਪਨੀ ਦੇ ਸਕਦੀ ਹੈ। ਪਿਕਲਸ 8 ਪ੍ਰੋ 'ਚ ਤੁਹਾਨੂੰ 6.7 ਇੰਚ ਦੀ 120Hz LTPO OLED ਸਕ੍ਰੀਨ ਮਿਲੇਗੀ। ਇਸ ਵਾਰ ਨਾਨ-ਪ੍ਰੋ ਨੂੰ ਵੀ ਕੰਪਨੀ 120Hz ਦੇ ਰਿਫ੍ਰੈਸ਼ ਦਰ ਨਾਲ ਲਾਂਚ ਕਰ ਸਕਦੀ ਹੈ। ਦੋਨੋ ਹੀ ਸਮਾਰਟਫੋਨ 8GB ਅਤੇ 12GB ਰੈਮ ਦੇ ਨਾਲ ਲਾਂਚ ਹੋ ਸਕਦੇ ਹਨ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਪਿਕਸਲ 8 'ਚ ਤੁਹਾਨੂੰ ਦੋਹਰਾ ਕੈਮਰਾ ਸੈਟਅੱਪ ਮਿਲੇਗਾ। ਜਿਸ 'ਚ 50MP ਪ੍ਰਾਈਮਰੀ ਅਤੇ 12MP ਦਾ ਅਲਟ੍ਰਾ ਵਾਈਡ ਕੈਮਰਾ ਮਿਲੇਗਾ। ਜਦਕਿ ਪਿਕਸਲ 8 ਪ੍ਰੋ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ 'ਚ 50 MP ਪ੍ਰਾਈਮਰੀ ਕੈਮਰਾ, 5x ਜੂਮ ਦੇ ਨਾਲ 48MP ਟੈਲੀਫੋਟੋ ਲੈਂਸ ਅਤੇ 48MP ਅਲਟ੍ਰਾਵਾਈਡ ਸੈਂਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 128GB ਅਤੇ 256Gb ਤੱਕ ਦੀ ਸਟੋਰੇਜ ਮਿਲੇਗੀ। ਜਦਕਿ ਪਿਕਸਲ 8 ਪ੍ਰੋ 512GB ਸਟੋਰੇਜ ਦੇ ਨਾਲ ਲਾਂਚ ਹੋ ਸਕਦਾ ਹੈ। ਇਹ ਸਮਾਰਟਫੋਨ 4 ਅਕਤੂਬਰ ਨੂੰ ਲਾਂਚ ਹੋ ਜਾਵੇਗਾ ਅਤੇ 5 ਅਕਤੂਬਰ ਨੂੰ ਭਾਰਤ 'ਚ ਪ੍ਰੀ-ਆਰਡਰ ਲਈ ਉਪਲਬਧ ਹੋ ਜਾਵੇਗਾ।