ਹੈਦਰਾਬਾਦ:ਕੋਰੀਅਨ ਕੰਪਨੀ ਸੈਮਸੰਗ ਨੇ 26 ਜੁਲਾਈ ਨੂੰ ਲਾਂਚ ਸੈਮਸੰਗ ਗਲੈਕਸੀ Z Fold 5 ਅਤੇ Samsung Galaxy Flip 5 ਦੇ ਮੇਡ ਇੰਨ ਇੰਡੀਆਂ ਹੈਂਡਸੈੱਟ ਲਈ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸੈਮਸੰਗ ਇੰਡੀਆਂ ਨੇ ਇਸ ਬਾਰੇ ਅੱਜ ਐਲਾਨ ਕਰ ਦਿੱਤਾ ਹੈ। 27 ਜੁਲਾਈ ਤੋਂ 17 ਅਗਸਤ ਦੇ ਵਿੱਚ ਪ੍ਰੀ-ਬੁਕਿੰਗ ਅਤੇ ਡਿਵਾਈਸ ਖਰੀਦਣ ਵਾਲੇ ਗਾਹਕਾਂ ਨੂੰ Z Flip 5 'ਤੇ 20,000 ਰੁਪਏ ਅਤੇ Z Fold 5 'ਤੇ 23,000 ਰੁਪਏ ਤੱਕ ਦੇ ਧਮਾਕੇਦਾਰ ਆਫ਼ਰਸ ਮਿਲਣਗੇ।
ਸੈਮਸੰਗ ਗਲੈਕਸੀ Z Fold5 ਅਤੇ Samsung Galaxy Flip5 'ਚ ਮਿਲਣਗੇ ਇਹ ਆਫ਼ਰਸ: ਸੈਮਸੰਗ ਦੀ ਵੈੱਬਸਾਈਟ Samsung.com ਰਾਹੀ Galaxy Z Flip 5 ਖਰੀਦਣ ਵਾਲਿਆਂ ਨੂੰ ਭਾਰਤੀ ਕਸਟਮਰਸ ਸਪੈਸ਼ਲ ਕਲਰ ਗ੍ਰੇ, ਹਰਾ ਅਤੇ ਨੀਲਾ ਚੁਣਨ ਦਾ ਆਪਸ਼ਨ ਮਿਲੇਗਾ। ਸੈਮਸੰਗ ਵੱਲੋ Galaxy Z Flip 5 ਦੀ ਪ੍ਰੀ-ਬੁਕਿੰਗ 'ਤੇ 20 ਹਜ਼ਾਰ ਰੁਪਏ ਤੱਕ ਦਾ ਫਾਇਦਾ ਮਿਲੇਗਾ। ਜਿਸ ਵਿੱਚ 12 ਹਜ਼ਾਰ ਰੁਪਏ ਦਾ ਅਪਗ੍ਰੇਡ ਅਤੇ 8 ਹਜ਼ਾਰ ਰੁਪਏ ਦਾ ਬੈਂਕ ਕੈਸ਼ਬੈਕ ਮਿਲੇਗਾ। ਇਸੇ ਤਰ੍ਹਾਂ Galaxy Z Fold 5 ਦੀ ਪ੍ਰੀ-ਬੁਕਿੰਗ 'ਤੇ 23 ਹਜ਼ਾਰ ਰੁਪਏ ਤੱਕ ਦਾ ਫਾਇਦਾ ਮਿਲੇਗਾ। ਜਿਸ ਵਿੱਚ 5 ਹਜ਼ਾਰ ਰੁਪਏ ਦਾ ਅਪਗ੍ਰੇਡ, 8 ਹਜ਼ਾਰ ਰੁਪਏ ਦਾ ਬੈਂਕ ਕੈਸ਼ਬੈਕ ਅਤੇ ਹਾਈ ਸਟੋਰੇਜ ਵਿੱਚ 10 ਹਜ਼ਾਰ ਰੁਪਏ ਦਾ ਫਾਇਦਾ ਮਿਲੇਗਾ। 9 ਮਹੀਨੇ ਤੱਕ ਦੀ No Cost EMI 'ਤੇ ਖਰੀਦਦਾਰੀ ਕਰਨ ਦੀ ਸੁਵਿਧਾ ਵੀ ਹੋਵੇਗੀ।