ਹੈਦਰਾਬਾਦ: Poco ਆਪਣੇ ਗ੍ਰਾਹਕਾਂ ਲਈ Poco X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। Poco X6 ਸੀਰੀਜ਼ 'ਚ Poco X6 5G ਅਤੇ Poco X6 ਪ੍ਰੋ 5G ਸਮਾਰਟਫੋਨ ਸ਼ਾਮਲ ਹੋਣਗੇ। ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ, 91 ਮੋਬਾਈਲਸ ਨੇ ਇਸ ਸੀਰੀਜ਼ ਬਾਰੇ ਕੁਝ ਜਾਣਕਾਰੀ ਨੂੰ ਲੀਕ ਕਰ ਦਿੱਤਾ ਹੈ। ਲੀਕ 'ਚ ਫੋਨ ਦੇ ਡਿਜ਼ਾਈਨ ਅਤੇ ਕਲਰ ਆਪਸ਼ਨਾਂ ਨੂੰ ਦੇਖਿਆ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, Poco X6 5G ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਵਾਈਟ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ Poco X6 ਪ੍ਰੋ 5G ਸਮਾਰਟਫੋਨ ਨੂੰ ਕੰਪਨੀ ਬਲੈਕ, ਗ੍ਰੇ ਅਤੇ ਪੀਲੇ ਕਲਰ 'ਚ ਲਿਆ ਸਕਦੀ ਹੈ।
ETV Bharat / science-and-technology
Poco X6 ਸੀਰੀਜ਼ ਜਲਦ ਹੋ ਸਕਦੀ ਹੈ ਲਾਂਚ, ਫੀਚਰਸ ਹੋਏ ਲੀਕ - Poco X6 Series Features
Poco X6 Series: Poco ਆਪਣੇ ਗ੍ਰਾਹਕਾਂ ਲਈ Poco X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਦੇ ਕਲਰ ਆਪਸ਼ਨ ਅਤੇ ਡਿਜ਼ਾਈਨ ਲੀਕ ਹੋ ਗਏ ਹਨ।
Published : Jan 1, 2024, 3:58 PM IST
Poco X6 ਸੀਰੀਜ਼ ਦੀ ਜਾਣਕਾਰੀ ਹੋਈ ਲੀਕ: ਮਿਲੀ ਜਾਣਕਾਰੀ ਅਨੁਸਾਰ, Poco X6 ਸੀਰੀਜ਼ ਨੂੰ 12GB ਰੈਮ ਅਤੇ 512GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੁਝ ਰਿਪੋਰਟਸ 'ਚ ਦਾਅਵਾ ਕੀਤਾ ਗਿਆ ਹੈ ਕਿ Poco X6 5G ਅਤੇ Poco X6 ਪ੍ਰੋ 5G ਚੀਨ 'ਚ ਲਾਂਚ ਹੋਏ Redmi Note 13 Pro 5G ਅਤੇ Redmi K70e ਦਾ ਰੀਬ੍ਰੈਡੇਡ ਵਰਜ਼ਨ ਹੋਣਗੇ। Redmi Note 13 5G ਅਤੇ Poco X6 5G ਦੇ ਵਿਚਕਾਰ ਕੈਮਰੇ ਦਾ ਫਰਕ ਦੇਖਿਆ ਜਾ ਸਕਦਾ ਹੈ। Poco X6 5G ਸਮਾਰਟਫੋਨ 'ਚ 64MP ਦਾ ਮੇਨ ਕੈਮਰਾ ਮਿਲ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, Poco X6 ਪ੍ਰੋ 5G ਸਮਾਰਟਫੋਨ 'ਚ 67 ਵਾਟ ਦੀ ਫਾਸਟ ਚਾਰਜਿੰਗ ਮਿਲ ਸਕਦੀ ਹੈ। ਇਸ ਫੋਨ ਨੂੰ 12GB ਰੈਮ ਅਤੇ 512GB ਸਟੋਰੇਜ ਆਪਸ਼ਨਾਂ 'ਚ ਲਾਂਚ ਕੀਤਾ ਜਾ ਸਕਦਾ ਹੈ।
Poco X6 ਸੀਰੀਜ਼ ਦਾ ਟੀਜ਼ਰ: ਹਾਲ ਹੀ ਵਿੱਚ POCO ਇੰਡੀਆ ਦੇ ਹੈੱਡ ਹਿਮਾਂਸ਼ੂ ਟੰਡਨ ਨੇ X ਅਕਾਊਂਟ 'ਤੇ ਇੱਕ ਟੀਜ਼ਰ ਜਾਰੀ ਕੀਤਾ ਸੀ। ਇਸ ਰਾਹੀ ਕਿਹਾ ਗਿਆ ਸੀ ਕਿ ਕੰਪਨੀ POCO X6 ਸੀਰੀਜ਼ ਨੂੰ ਲੈ ਕੇ ਆਵੇਗੀ। ਰਿਪੋਰਟਸ ਦੀ ਮੰਨੀਏ, ਤਾਂ POCO X6 ਸੀਰੀਜ਼ 'ਚ ਦੋ ਸਮਾਰਟਫੋਨ ਸ਼ਾਮਲ ਹੋਣਗੇ। ਇਸ ਸੀਰੀਜ਼ ਨੂੰ ਜਨਵਰੀ ਮਹੀਨੇ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।