ਪੰਜਾਬ

punjab

By ETV Bharat Features Team

Published : Dec 22, 2023, 10:16 AM IST

ETV Bharat / science-and-technology

POCO M6 5G ਸਮਾਰਟਫੋਨ ਅੱਜ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

POCO M6 5G Smartphone Launch Date: ਪੋਕੋ ਅੱਜ ਆਪਣੇ ਗ੍ਰਾਹਕਾਂ ਲਈ POCO M6 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ।

POCO M6 5G Smartphone Launch Date
POCO M6 5G Smartphone Launch Date

ਹੈਦਰਾਬਾਦ: POCO ਅੱਜ POCO M6 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਇੱਕ ਲੈਡਿੰਗ ਪੇਜ ਦੇ ਨਾਲ ਦੇਖਿਆ ਗਿਆ ਹੈ। POCO M6 5G ਸਮਾਰਟਫੋਨ ਅੱਜ ਦੁਪਹਿਰ 12 ਵਜੇ ਲਾਂਚ ਹੋਣ ਜਾ ਰਿਹਾ ਹੈ।

POCO M6 5G ਸਮਾਰਟਫੋਨ ਦੇ ਫੀਚਰਸ: Poco M6 5G ਸਮਾਰਟਫੋਨ 'ਚ 6.74 ਇੰਚ ਦੀ LCD ਡਿਸਪਲੇ ਮਿਲੇਗੀ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6100+ ਚਿਪਸੈੱਟ ਦਿੱਤੀ ਜਾਵੇਗੀ। ਇਸਦੇ ਨਾਲ ਹੀ ਫੋਨ 'ਚ ਸੁਰੱਖਿਆ ਲਈ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। Poco M6 5G ਸਮਾਰਟਫੋਨ 'ਚ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਮਿਲੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ ਦੋਹਰਾ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ ਅਤੇ ਇੱਕ ਡੈਪਥ ਸੈਂਸਰ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

POCO M6 5G ਸਮਾਰਟਫੋਨ ਦੀ ਕੀਮਤ: ਲਾਂਚਿੰਗ ਤੋਂ ਪਹਿਲਾ ਹੀ ਫੋਨ ਨੂੰ ਲੈ ਕੇ ਇੱਕ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ 'ਚ ਕੰਪਨੀ ਨੇ POCO M6 5G ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਵੀ ਸੰਕੇਤ ਦਿੱਤੇ ਹਨ। ਇਸ ਫੋਨ ਦੀ ਕੀਮਤ 9,499 ਰੁਪਏ ਤੱਕ ਹੋ ਸਕਦੀ ਹੈ। ਲਾਂਚਿੰਗ ਤੋਂ ਬਾਅਦ ਫੋਨ ਨੂੰ ਬੈਂਕ ਆਫ਼ਰਸ ਦੇ ਨਾਲ ਵੀ ਖਰੀਦਣ ਦਾ ਮੌਕਾ ਮਿਲੇਗਾ।

Xiaomi Civi 3 ਸਮਾਰਟਫੋਨ ਅੱਜ ਹੋਵੇਗਾ ਲਾਂਚ:ਇਸ ਤੋਂ ਇਲਾਵਾ, Xiaomi ਅੱਜ ਆਪਣਾ ਨਵਾਂ Pink Bear ਵਾਲਾ ਸਾਮਰਟਫੋਨ Xiaomi Civi 3 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਸਮਾਰਟਫੋਨ ਅੱਜ ਲਾਂਚ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। Xiaomi Civi 3 ਸਮਾਰਟਫੋਨ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਇਸਦੇ ਨਾਲ ਹੀ ਆਉਣ ਵਾਲੇ ਸਮਾਰਟਫੋਨ ਨੂੰ ਲੈ ਕੇ ਕੁਝ ਫੀਚਰਸ ਵੀ ਸਾਹਮਣੇ ਆਏ ਹਨ। Xiaomi Civi 3 ਸਮਾਰਟਫੋਨ Disney ਦੇ ਨਾਲ ਪਾਰਟਨਸ਼ਿੱਪ ਕਰਨ ਤੋਂ ਬਾਅਦ ਲਿਆਂਦਾ ਜਾ ਰਿਹਾ ਹੈ। ਇਸ ਫੋਨ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਫਿਲਹਾਲ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ

ABOUT THE AUTHOR

...view details