ਪੰਜਾਬ

punjab

By ETV Bharat Tech Team

Published : Dec 19, 2023, 2:57 PM IST

Updated : Dec 19, 2023, 3:21 PM IST

ETV Bharat / science-and-technology

Poco M6 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ

Poco M6 5G Smartphone Launch Date: Poco ਆਪਣੇ ਗ੍ਰਾਹਕਾਂ ਲਈ Poco M6 5G ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਮਾਰਟਫੋਨ ਨੂੰ 22 ਦਸੰਬਰ ਦੇ ਦਿਨ ਲਾਂਚ ਕੀਤਾ ਜਾਵੇਗਾ। ਪੇਜ 'ਤੇ ਇਸ ਫੋਨ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਗਈਆਂ ਹਨ।

Poco M6 5G Smartphone Launch Date
Poco M6 5G Smartphone Launch Date

ਹੈਦਰਾਬਾਦ:Poco ਆਪਣੇ ਭਾਰਤੀ ਗ੍ਰਾਹਕਾਂ ਲਈ Poco M6 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਫੋਨ ਨੂੰ 22 ਦਸੰਬਰ ਦੇ ਦਿਨ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। Poco M6 5G ਸਮਾਰਟਫੋਨ ਦਾ ਲੈਡਿੰਗ ਪੇਜ ਕੁਝ ਦਿਨ ਪਹਿਲਾ ਹੀ ਫਲਿੱਪਕਾਰਟ 'ਤੇ ਲਾਈਵ ਹੋ ਚੁੱਕਾ ਹੈ। ਇਸ ਪੇਜ ਰਾਹੀ ਫੋਨ ਦੀ ਲਾਂਚ ਡੇਟ ਅਤੇ ਹੋਰ ਕਈ ਜਾਣਕਾਰੀਆਂ ਸਾਹਮਣੇ ਆ ਗਈਆ ਹਨ। ਇਸ ਸਮਾਰਟਫੋਨ ਨੂੰ 22 ਦਸੰਬਰ ਦੇ ਦਿਨ 12 ਵਜੇ ਲਾਂਚ ਕੀਤਾ ਜਾਵੇਗਾ।

Poco M6 5G ਸਮਾਰਟਫੋਨ ਦੀ ਕੀਮਤ: ਮੀਡੀਆ ਰਿਪੋਰਟਸ ਅਨੁਸਾਰ, Poco M6 5G ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 10 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਸੇਲ ਲਈ ਫਲਿੱਪਕਾਰਟ 'ਤੇ ਉਪਲਬਧ ਹੋਵੇਗਾ।

Poco M6 5G ਸਮਾਰਟਫੋਨ ਦੇ ਫੀਚਰਸ: Poco M6 5G ਸਮਾਰਟਫੋਨ 'ਚ 6.74 ਇੰਚ ਦੀ LCD ਡਿਸਪਲੇ ਮਿਲੇਗੀ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6100+ ਚਿਪਸੈੱਟ ਦਿੱਤੀ ਜਾਵੇਗੀ। ਇਸਦੇ ਨਾਲ ਹੀ ਫੋਨ 'ਚ ਸੁਰੱਖਿਆ ਲਈ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। Poco M6 5G ਸਮਾਰਟਫੋਨ 'ਚ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਮਿਲੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ ਦੋਹਰਾ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ ਅਤੇ ਇੱਕ ਡੈਪਥ ਸੈਂਸਰ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Motorola Razr 40 ਸੀਰੀਜ਼ ਦੀ ਕੀਮਤ 'ਚ ਕਟੌਤੀ:Motorola ਨੇ ਇਸ ਸਾਲ ਭਾਰਤ 'ਚ Motorola Razr 40 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਭਾਰਤੀ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਕੰਪਨੀ ਨੇ Motorola Razr 40 ਸੀਰੀਜ਼ ਦੀ ਕੀਮਤ ਘਟਾ ਦਿੱਤੀ ਹੈ। ਇਸ ਸੀਰੀਜ਼ 'ਚ Motorola Razr 40 ਅਤੇ Motorola Razr 40 Ultra ਸਮਾਰਟਫੋਨ ਸ਼ਾਮਲ ਹਨ। Motorola Razr 40 ਸੀਰੀਜ਼ ਦੇ ਦੋਨੋ ਹੀ ਸਮਾਰਟਫੋਨ Motorola Razr 40 ਅਤੇ Motorola Razr 40 Ultra ਦੀ ਕੀਮਤ ਲਾਂਚ ਪ੍ਰਾਈਸ ਤੋਂ 10 ਹਜ਼ਾਰ ਰੁਪਏ ਘਟਾ ਦਿੱਤੀ ਗਈ ਹੈ। ਹੁਣ ਤੁਸੀਂ ਇਨ੍ਹਾਂ ਦੋਨੋ ਹੀ ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। Motorola Razr 40 ਦੀ ਅਸਲੀ ਕੀਮਤ 59,999 ਰੁਪਏ ਹੈ, ਪਰ ਹੁਣ 10,000 ਰੁਪਏ ਦੀ ਕਟੌਤੀ ਤੋਂ ਬਾਅਦ ਤੁਸੀਂ ਇਸ ਫੋਨ ਨੂੰ 49,999 ਰੁਪਏ 'ਚ ਖਰੀਦ ਸਕਦੇ ਹੋ, ਜਦਕਿ Motorola Razr 40 Ultra ਦੀ ਅਸਲੀ ਕੀਮਤ 99,999 ਰੁਪਏ ਹੈ, ਪਰ 10,000 ਰੁਪਏ ਦੀ ਕਟੌਤੀ ਤੋਂ ਬਾਅਦ ਤੁਸੀਂ ਇਸ ਫੋਨ ਨੂੰ 89,999 ਰੁਪਏ 'ਚ ਖਰੀਦ ਸਕੋਗੇ।

Last Updated : Dec 19, 2023, 3:21 PM IST

ABOUT THE AUTHOR

...view details