ਪੰਜਾਬ

punjab

ETV Bharat / science-and-technology

Poco C65 ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - Poco C65 ਸਮਾਰਟਫੋਨ ਦੀ ਕੀਮਤ

Poco C65 Smartphone Launched: Poco ਨੇ ਆਪਣੇ ਯੂਜ਼ਰਸ ਲਈ Poco C65 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਗਿਆ ਹੈ।

Poco C65 Smartphone Launched
Poco C65 Smartphone Launched

By ETV Bharat Punjabi Team

Published : Nov 6, 2023, 10:47 AM IST

ਹੈਦਰਾਬਾਦ: Poco ਨੇ ਆਪਣੇ ਯੂਜ਼ਰਸ ਲਈ Poco C65 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੇ ਲਾਂਚ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਚਰਚਾ ਚਲ ਰਹੀ ਸੀ। ਕੰਪਨੀ ਨੇ ਫੋਨ ਨੂੰ ਲਾਂਚ ਕਰਨ ਤੋਂ ਪਹਿਲਾ ਹੀ ਇਸਦੇ ਫੀਚਰਸ ਨੂੰ ਲੈ ਕੇ ਟੀਜ਼ਰ ਜਾਰੀ ਕਰ ਦਿੱਤਾ ਸੀ। Poco ਨੇ ਆਪਣੇ ਯੂਜ਼ਰਸ ਲਈ Poco C65 ਸਮਾਰਟਫੋਨ 10 ਹਜ਼ਾਰ ਤੋਂ ਘਟ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਹੈ।

Poco C65 ਸਮਾਰਟਫੋਨ ਦੇ ਫੀਚਰਸ: ਕੰਪਨੀ ਨੇ ਇਸ ਸਮਾਰਟਫੋਨ ਨੂੰ 6.74 ਇੰਚ HD+ਸਕ੍ਰੀਨ, 90Hz ਰਿਫ੍ਰੈਸ਼ ਦਰ ਅਤੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਪੇਸ਼ ਕੀਤਾ ਹੈ। ਇਸ ਸਮਾਰਟਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। Poco C65 ਸਮਾਰਟਫੋਨ ਨੂੰ 6GB ਰੈਮ ਅਤੇ 128GB ਸਟੋਰੇਜ, 8GB ਰੈਮ ਅਤੇ 256GB ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਮੇਨ ਅਤੇ 2MP ਦਾ ਮੈਕਰੋ ਕੈਮਰਾ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Poco C65 ਸਮਾਰਟਫੋਨ ਬਲੈਕ, ਬਲੂ ਅਤੇ ਪਰਪਲ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Poco C65 ਸਮਾਰਟਫੋਨ ਦੀ ਕੀਮਤ: Poco C65 ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ ਦੇ 6GB ਰੈਮ ਅਤੇ 128GB ਸਟੋਰੇਜ ਨੂੰ ਕੰਪਨੀ 9,060 ਰੁਪਏ 'ਚ ਖਰੀਦਣ ਦਾ ਮੌਕਾ ਦੇ ਰਹੀ ਹੈ ਜਦਕਿ 8GB ਰੈਮ ਅਤੇ 256GB ਸਟੋਰੇਜ ਨੂੰ 10,722 ਰੁਪਏ 'ਚ ਤੁਸੀਂ ਖਰੀਦ ਸਕਦੇ ਹੋ।

ABOUT THE AUTHOR

...view details