ਨਵੀ ਦਿੱਲੀ :ਪ੍ਰਧਾਨਮੰਤਰੀ ਨਰਿੰਦਰ ਅਤੇ ਸਿੰਗਾਪੁਰ ਦੇ ਪ੍ਰਧਾਨਮੰਤਰੀ ਨੇ ਭਾਰਤ ਦੇ ਯੂਨੀਫਾਈਡ ਪੇਸੈਂਟਸ ਇੰਟਰਫੇਸ ਅਤੇ ਸਿੰਗਾਪੁਰ ਦੇ ਪੇ ਨਾਓ ਵਿਚਕਾਰ ਸਰਹੱਦ ਪਾਰ ਸੰਪਰਕ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ PM ਲੀ ਸੀਨ ਲੁੰਗ ਨੇ ਵੀਡੀਓ ਕਾਨਫਰੰਸ ਰਾਹੀਂ UPI ਅਤੇ ਸਿੰਗਾਪੁਰ ਦੇ PayNow ਨੂੰ ਆਪਸ ਵਿੱਚ ਜੋੜਨ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੇ ਮੋਦ੍ਰਿਕ ਪ੍ਰਾਧੀਕਰਣ ਦੇ ਐਮਡੀ ਰਵੀ ਮੇਨਨ ਵੀ ਮੌਜੂਦ ਸਨ। ਇਸ ਦੌਰਾਨ PM ਮੋਦੀ ਨੇ ਕਿਹਾ ਕਿ UPI-PayNow ਲਿੰਕੇਜ ਦੀ ਸ਼ੁਰੂਆਤ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਲਈ ਇੱਕ ਤੋਹਫਾ ਹੈ, ਜਿਸਦਾ ਉਹ ਬੇਸਬਰੀ ਨਾਲ ਇੰਤੇਜ਼ਾਰ ਕਰ ਰਹੇ ਸੀ। PM ਨੇ ਕਿਹਾ ਮੈਂ ਇਸਦੇ ਲਈ ਭਾਰਤ ਅਤੇ ਸਿੰਗਾਪੁਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਇਸ ਨਵੀਂ ਕੁਨੈਕਟੀਵੀਟੀ ਦਾ ਲਾਭ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੀ ਮੁਦਰਾ ਅਥਾਰਟੀ ਦੇ ਮੈਨੇਜਿੰਗ ਡਾਇਰੈਕਟਰ ਰਵੀ ਮੈਨਨ ਨੇ ਇਸ ਸਹੂਲਤ ਦੀ ਸ਼ੁਰੂਆਤ ਕੀਤੀ। PM ਮੋਦੀ ਨੇ ਕਿਹਾ , ਅੱਜ ਤੋਂ ਸਿੰਗਾਪੁਰ ਅਤੇ ਭਾਰਤ ਵਿੱਚ ਲੋਕ ਆਪਣੇ ਮੋਬਾਇਲ ਫੋਨਾਂ ਤੋਂ ਉਸੇ ਤਰੀਕੇ ਨਾਲ ਪੈਸੇ ਟ੍ਰਾਂਸਫਰ ਕਰ ਸਕਣਗੇ, ਜਿਵੇਂ ਉਹ ਆਪਣੇ-ਆਪਣੇ ਦੇਸ਼ਾਂ ਵਿੱਚ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਪ੍ਰਵਾਸੀ ਭਾਰਤੀਆਂ, ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਯੂਪੀਆਈ ਰਾਹੀਂ 12,6,000 ਅਰਬ ਰੁਪਏ ਤੋਂ ਵੱਧ ਦੇ 74 ਅਰਬ ਲੈਣ-ਦੇਣ ਹੋਏ ਹਨ। ਉਨ੍ਹਾਂ ਨੇ ਕਿਹਾ ,ਯੂਪੀਆਈ ਰਾਹੀ ਇੰਨੀ ਵੱਡੀ ਗਿਣਤੀ ਵਿੱਚ ਲੈਣ-ਦੇਣ ਦਰਸਾਉਦਾ ਹੈ ਕਿ ਇਹ ਸਵਦੇਸ਼ੀ ਰੂਪ ਵਿੱਚ ਤਿਆਰ ਕੀਤੀ ਗਈ ਭੁਗਤਾਨ ਪ੍ਰਣਾਲੀ ਸੁਰੱਖਿਅਤ ਹੈ।