ਪੰਜਾਬ

punjab

ETV Bharat / science-and-technology

Xiaomi ਦੇ ਇਸ 5G ਸਮਾਰਟਫੋਨ ਨੂੰ ਲੋਕ ਕਰ ਰਹੇ ਨੇ ਬਹੁਤ ਪਸੰਦ, 100 ਦਿਨਾਂ 'ਚ 30 ਲੱਖ ਤੋਂ ਜ਼ਿਆਦਾ ਲੋਕ ਖਰੀਦ ਚੁੱਕੇ ਨੇ ਇਹ ਫੋਨ - Redmi 12 Series Features

Redmi 12 Series: ਚੀਨੀ ਕੰਪਨੀ Xiaomi ਦੀ Redmi 12 ਸੀਰੀਜ਼ ਨੇ ਆਪਣਾ ਨਵਾਂ ਰਿਕਾਰਡ ਬਣਾਇਆ ਹੈ। ਇਸ ਸੀਰੀਜ਼ ਨੂੰ 100 ਦਿਨਾਂ ਦੇ ਅੰਦਰ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਖਰੀਦਿਆ ਹੈ।

Redmi 12 Series
Redmi 12 Series

By ETV Bharat Punjabi Team

Published : Nov 16, 2023, 12:21 PM IST

ਹੈਦਰਾਬਾਦ: Xiaomi ਦੀਆਂ ਡਿਵਾਈਸਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਹੁਣ ਕੰਪਨੀ ਨੇ Redmi 12 ਸੀਰੀਜ਼ ਦੇ ਨਾਲ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਸੀਰੀਜ਼ ਨੂੰ 100 ਦਿਨਾਂ ਦੇ ਅੰਦਰ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਖਰੀਦਿਆ ਹੈ। Xiaomi ਇੰਡੀਆਂ ਨੇ ਪਲੇਟਫਾਰਮ X 'ਤੇ ਆਪਣੇ ਅਧਿਕਾਰਿਤ ਅਕਾਊਂਟ ਤੋਂ ਨਵਾਂ ਰਿਕਾਰਡ ਬਣਾਉਣ ਦੀ ਜਾਣਕਾਰੀ ਦਿੱਤੀ ਹੈ ਅਤੇ ਆਪਣੇ ਗ੍ਰਾਹਕਾਂ ਦਾ ਧੰਨਵਾਦ ਕੀਤਾ ਹੈ।

Redmi 12 ਸੀਰੀਜ਼ ਨੇ ਬਣਾਇਆ ਨਵਾਂ ਰਿਕਾਰਡ:ਭਾਰਤੀ ਬਾਜ਼ਾਰ 'ਚ ਇਸ ਸਾਲ ਦੀ ਦੂਜੀ ਤਿਮਾਹੀ 'ਚ Redmi 12 ਸੀਰੀਜ਼ ਦੇ ਸਮਾਰਟਫੋਨ ਲਾਂਚ ਕੀਤੇ ਗਏ ਸੀ। ਇਨ੍ਹਾਂ ਸਮਾਰਟਫੋਨਾਂ ਨੂੰ ਲੋਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋ ਸ਼ੇਅਰ ਕੀਤੀ ਗਈ ਪੋਸਟ 'ਚ ਦੱਸਿਆ ਗਿਆ ਹੈ ਕਿ 100 ਦਿਨਾਂ ਦੇ ਅੰਦਰ 30 ਲੱਖ ਤੋਂ ਜ਼ਿਆਦਾ ਲੋਕਾਂ ਨੇ Redmi 12 ਸੀਰੀਜ਼ ਫੋਨ ਖਰੀਦੇ ਹਨ। ਇਸ ਤੋਂ ਪਹਿਲਾ 28 ਦਿਨਾਂ 'ਚ 10 ਲੱਖਾਂ ਲੋਕਾਂ ਨੇ ਅਤੇ ਸੇਲ ਤੋਂ ਪਹਿਲੇ ਹੀ ਦਿਨ 3 ਲੱਖ ਲੋਕਾਂ ਨੇ ਇਹ ਫੋਨ ਖਰੀਦੇ ਸੀ।

Redmi 12 ਸੀਰੀਜ਼ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ Redmi 12 5G ਮਾਡਲ 'ਚ 6.79 ਇੰਚ ਦੀ ਫੁੱਲ HD+LCD ਡਿਸਪਲੇ ਦਿੱਤੀ ਗਈ ਹੈ। ਇਹ ਡਿਸਪਲੇ 2460x1080 ਪਿਕਸਲ Resolution ਆਫ਼ਰ ਕਰਦੀ ਹੈ ਅਤੇ 90Hz ਦੇ ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਵਧੀਆਂ ਪ੍ਰਦਰਸ਼ਨ ਲਈ ਇਸ ਫੋਨ 'ਚ Qualcomm Snapdragon 4 Gen 2 ਪ੍ਰੋਸੈਸਰ ਦੇ ਨਾਲ 8GB ਤੱਕ LPDDR4X ਰੈਮ ਅਤੇ 256GB ਤੱਕ ਦੀ UFS 2.2 ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦੇ ਪ੍ਰਾਈਮਰੀ ਕੈਮਰੇ ਨਾਲ 2MP ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Redmi 12 ਦੀ ਕੀਮਤ 9,299 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ Redmi 12 5G ਦੀ ਸ਼ੁਰੂਆਤੀ ਕੀਮਤ 11,999 ਰੁਪਏ ਹੈ।

ABOUT THE AUTHOR

...view details