ਹੈਦਰਾਬਾਦ:Paytm ਨੇ 'card Payment Sound Box' ਲਾਂਚ ਕੀਤਾ ਹੈ। Paytm 'card Payment Sound Box' ਲਾਂਚ ਕਰਨ ਵਾਲੀ ਪਹਿਲੀ ਕੰਪਨੀ ਹੈ। ਇਸਨੂੰ ਦੇਖ ਕੇ ਹੋਰਨਾਂ ਕੰਪਨੀਆਂ ਨੇ ਵੀ ਸਾਊਂਡ ਬਾਕਸ ਲਾਂਚ ਕੀਤੇ ਹਨ। Paytm ਨੇ ਦੁਕਾਨਦਾਰਾਂ ਦੀਆਂ ਸਮੱਸਿਆਵਂ ਨੂੰ ਘਟ ਕਰਨ ਲਈ 'card Payment Sound Box' ਲਾਂਚ ਕੀਤਾ ਹੈ। ਇਸ ਦੀ ਮਦਦ ਨਾਲ ਦੁਕਾਨਦਾਰ ਇੱਕ ਹੀ ਡਿਵਾਈਸ ਤੋਂ ਕਾਰਡ Payment ਅਤੇ ਅਕਾਊਟ ਵਿੱਚ ਆਏ ਪੈਸਿਆਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਪੇਟੀਐਮ ਆਪਣੇ ਆਈਕਾਨਿਕ ਸਾਊਂਡਬਾਕਸ 'ਟੈਪ ਐਂਡ ਪੇ' ਰਾਹੀਂ ਵਪਾਰੀਆਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਸਾਰੇ ਵੀਜ਼ਾ, ਮਾਸਟਰਕਾਰਡ, ਅਮਰੀਕਨ ਐਕਸਪ੍ਰੈਸ ਅਤੇ ਰੁਪੇ ਨੈੱਟਵਰਕਾਂ 'ਤੇ ਮੋਬਾਈਲ ਅਤੇ ਕਾਰਡ ਭੁਗਤਾਨ ਦੋਵਾਂ ਨੂੰ ਸਵੀਕਾਰ ਕਰਨ ਲਈ ਸਮਰੱਥ ਕਰੇਗਾ।
ETV Bharat / science-and-technology
Paytm Card Soundbox Launched: Paytm ਨੇ ਲਾਂਚ ਕੀਤਾ 'card Payment Sound Box', ਮਿਲੇਗਾ ਇਹ ਫਾਇਦਾ - Sound Card box
Paytm Card Soundbox: Paytm ਨੇ ਇੱਕ ਨਵਾਂ 'card Payment Sound Box' ਲਾਂਚ ਕੀਤਾ ਹੈ। ਇਸ ਨਾਲ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ।
Published : Sep 5, 2023, 11:11 AM IST
ਪੇਟੀਐਮ ਦੇ ਸੀਈਓ ਨੇ 'card Payment Sound Box' ਬਾਰੇ ਦਿੱਤੀ ਜਾਣਕਾਰੀ:ਪੇਟੀਐਮ ਦੇ ਸੀਈਓ ਵਿਜੈ ਸ਼ੇਖਰ ਨੇ ਕਿਹਾ ਕਿ ਅੱਜ ਪੇਟੀਐਮ ਕਾਰਡ ਸਾਊਡਬਾਕਸ ਦੇ ਨਾਲ ਅਸੀ ਇਸਨੂੰ ਅਗਲੇ ਪੱਧਰ 'ਤੇ ਲੈ ਗਏ ਹਾਂ। ਅਸੀ ਦੇਖਿਆ ਹੈ ਕਿ ਯੂਜ਼ਰਸ ਨੂੰ ਪੇਟੀਐਮ QR ਕੋਡ ਦੇ ਨਾਲ ਮੋਬਾਈਲ ਭੁਗਤਾਨ ਕਰਨ ਦੀ ਤਰ੍ਹਾਂ ਹੀ ਕਾਰਡ ਭੁਗਤਾਨ ਦੀ ਵੀ ਜਰੂਰਤ ਹੁੰਦੀ ਹੈ। ਇਸ ਲਈ ਕੰਪਨੀ ਨੇ ਕਾਰਡ ਸਾਊਂਡਬਾਕਸ ਨੂੰ ਲਾਂਚ ਕੀਤਾ ਹੈ। ਇਸਦੀ ਮਦਦ ਨਾਲ ਮੋਬਾਈਲ ਭੁਗਤਾਨ ਕਰਨ ਅਤੇ ਕਾਰਡ ਨਾਲ ਭੁਗਤਾਨ ਕਰਨ 'ਚ ਮਦਦ ਮਿਲੇਗੀ।
card Payment Sound Box ਬਾਰੇ: 'ਟੈਪ ਐਂਡ ਪੇ' ਰਾਹੀ ਦੁਕਾਨਦਾਰ ਸਿਰਫ਼ 5000 ਰੁਪਏ ਤੱਕ ਦਾ ਭੁਗਤਾਨ ਐਕਸੈਪਟ ਕਰ ਸਕਣਗੇ। ਇਸ ਸਾਊਡ ਬਾਕਸ 'ਚ ਕੰਪਨੀ ਨੇ 4 ਵਾਟ ਦਾ ਸਪੀਕਰ ਦਿੱਤਾ ਹੈ, ਜੋ ਭੁਗਤਾਨ ਦੀ ਜਾਣਕਾਰੀ ਦਿੰਦਾ ਹੈ। ਇੱਕ ਵਾਰ ਚਾਰਜ ਕਰਨ 'ਤੇ ਇਹ ਬਾਕਸ 5 ਦਿਨਾਂ ਤੱਕ ਚਲ ਸਕਦਾ ਹੈ। ਇਸ ਵਿੱਚ ਕੰਪਨੀ ਨੇ 4G ਕਨੈਕਟੀਵਿਟੀ ਦਿੱਤੀ ਹੈ। ਜਿਸ ਨਾਲ ਭੁਗਤਾਨ ਕਰਨ ਦਾ ਪ੍ਰੋਸੈਸ ਫਾਸਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਡਿਵਾਈਸ 11 ਭਾਸ਼ਾਵਾਂ ਵਿੱਚ ਵੀ ਅਲਰਟ ਦਿੰਦਾ ਹੈ। ਜਿਸਨੂੰ ਵਪਾਰੀ 'Paytm For business' ਐਪ ਰਾਹੀ ਬਦਲ ਸਕਦੇ ਹਨ। Payment card Sound Box ਦੇ ਨਾਲ NFS ਸਮਾਰਟਫੋਨ ਵਾਲੇ ਯੂਜ਼ਰਸ ਟੈਪ ਸੁਵਿਧਾ ਦਾ ਇਸਤੇਮਾਲ ਕਰਕੇ ਆਪਣੇ ਫੋਨ ਰਾਹੀ ਵੀ ਭੁਗਤਾਨ ਕਰ ਸਕਦੇ ਹਨ।