ਪੰਜਾਬ

punjab

ETV Bharat / science-and-technology

Pakistan Beep App: WhatsApp ਨੂੰ ਟੱਕਰ ਦੇਣ ਲਈ ਪਾਕਿਸਤਾਨ ਨੇ ਲਾਂਚ ਕੀਤਾ ਐਪ, ਫਿਲਹਾਲ ਇਨ੍ਹਾਂ ਲੋਕਾਂ ਲਈ ਉਪਲਬਧ - WhatsApp Admin Review Feature

ਮੇਟਾ ਦੇ ਵਟਸਐਪ ਨੂੰ ਟੱਕਰ ਦੇਣ ਲਈ ਪਾਕਿਸਤਾਨ ਸਰਕਾਰ ਨੇ Beep ਐਪ ਲਾਂਚ ਕੀਤਾ ਹੈ। ਫਿਲਹਾਲ ਇਸ ਐਪ ਨੂੰ ਸਰਕਾਰ ਦੇ ਕੁਝ ਅਧਿਕਾਰੀ ਇਸਤੇਮਾਲ ਕਰ ਸਕਦੇ ਹਨ।

Pakistan Beep App
Pakistan Beep App

By

Published : Aug 10, 2023, 4:14 PM IST

ਹੈਦਰਾਬਾਦ: ਵਟਸਐਪ ਨੂੰ ਟੱਕਰ ਦੇਣ ਲਈ ਪਾਕਿਸਤਾਨ ਨੇ ਨਵਾਂ Beep ਐਪ ਲਾਂਚ ਕੀਤਾ ਹੈ। ਫਿਲਹਾਲ ਇਹ ਐਪ ਕੁਝ ਹੀ ਲੋਕਾਂ ਲਈ ਰੋਲਆਊਟ ਕੀਤਾ ਗਿਆ ਹੈ। ਇਹ ਐਪ ਵਟਸਐਪ ਦੀ ਤਰ੍ਹਾਂ ਕੰਮ ਕਰੇਗਾ। ਇਸ ਐਪ ਰਾਹੀ ਤੁਸੀਂ ਫਾਈਲ ਟ੍ਰਾਂਸਫ਼ਰ, ਵੀਡੀਓ ਕਾਲ, ਆਡੀਓ ਕਾਲ ਆਦਿ ਕਰ ਸਕੋਗੇ।

Beep ਐਪ ਲਾਂਚ ਕਰਨ ਦਾ ਮਕਸਦ: ਇਸ ਐਪ ਨੂੰ ਲਾਂਚ ਕਰਨ ਦਾ ਮਕਸਦ ਦੇਸ਼ ਦੇ ਕੀਮਤੀ ਡੇਟਾ ਨੂੰ ਦੇਸ਼ ਦੇ ਸਰਵਰ ਵਿੱਚ ਹੀ ਸਟੋਰ ਕਰਕੇ ਰੱਖਣਾ ਹੈ। ਇਸ ਐਪ ਨੂੰ ਪਾਕਿਸਤਾਨ ਸਰਕਾਰ ਨੇ National Information Technology Board ਨਾਲ ਮਿਲ ਕੇ ਤਿਆਰ ਕੀਤਾ ਹੈ।

ਫਿਲਹਾਲ ਇਹ ਲੋਕ ਕਰ ਸਕਦੇ ਨੇ Beep ਐਪ ਦਾ ਇਸਤੇਮਾਲ: ਫਿਲਹਾਲ ਇਸ ਐਪ ਨੂੰ ਪਾਕਿਸਤਾਨ ਦੇ ਆਈਟੀ ਮੰਤਰਾਲੇ ਅਤੇ NITB ਨਾਲ ਜੁੜੇ ਲੋਕ ਚਲਾ ਰਹੇ ਹਨ। ਸਫ਼ਲ ਟੈਸਟਿੰਗ ਤੋਂ ਬਾਅਦ ਇਸਨੂੰ ਹੋਰ ਸਰਕਾਰੀ ਲੋਕਾਂ ਲਈ ਵੀ ਰੋਲਆਊਟ ਕੀਤਾ ਜਾਵੇਗਾ। ਇਸ ਸਾਲ ਦੇ ਅੰਤ ਤੱਕ ਸਰਕਾਰ ਇਸ ਐਪ ਨੂੰ ਪਾਕਿਸਤਾਨ ਦੇ ਸਾਰੇ ਲੋਕਾਂ ਲਈ ਰੋਲਆਊਟ ਕਰ ਸਕਦੀ ਹੈ। ਫਿਲਹਾਲ ਇਹ ਐਪ ਪਲੇਸਟੋਰ 'ਤੇ ਰਿਲੀਜ਼ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸਦਾ ApK ਵਰਜ਼ਨ ਤੁਹਾਨੂੰ ਇੰਟਰਨੈੱਟ 'ਤੇ ਮਿਲ ਜਾਵੇਗਾ। ਪਰ ApK ਵਰਜ਼ਨ ਡਾਊਨਲੋਡ ਕਰਨ ਤੋਂ ਪਹਿਲਾ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਵਰਜ਼ਨ ਸੁਰੱਖਿਅਤ ਨਹੀਂ ਹੈ।

ਵਟਸਐਪ ਨੇ ਪੇਸ਼ ਕੀਤੇ ਇਹ ਫੀਚਰ: ਜੇਕਰ ਵਟਸਐਪ ਦੀ ਗੱਲ ਕੀਤੀ ਜਾਵੇ, ਤਾਂ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਵਟਸਐਪ 'ਚ ਨਵੇਂ ਫੀਚਰ ਜੋੜ ਰਹੀ ਹੈ। ਹਾਲ ਹੀ ਵਿੱਚ ਵਟਸਐਪ 'ਚ ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰ ਫੀਚਰ ਨੂੰ ਲਾਈਵ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵੀਡੀਓ ਕਾਲ ਦੌਰਾਨ ਹੋਰਨਾਂ ਲੋਕਾਂ ਨਾਲ ਆਪਣੀ ਸਕ੍ਰੀਨ ਸ਼ੇਅਰ ਕਰ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਆਉਣ ਵਾਲੇ ਸਮੇਂ 'ਚ ਯੂਜ਼ਰਨੇਮ ਅਤੇ Email ਲਿੰਕ ਫੀਚਰ ਵੀ ਰੋਲਆਊਟ ਕਰੇਗੀ। ਯੂਜ਼ਰਨੇਮ ਫੀਚਰ ਦੀ ਮਦਦ ਨਾਲ ਤੁਸੀਂ ਆਪਣਾ ਇੱਕ ਯੂਜ਼ਰਨੇਮ ਸੈੱਟ ਕਰ ਸਕੋਗੇ, ਜਿਸ ਤਰ੍ਹਾਂ ਤੁਸੀਂ ਇੰਸਟਾਗ੍ਰਾਮ 'ਤੇ ਕਰਦੇ ਹੋ। ਇਸ ਫੀਚਰ ਨਾਲ ਤੁਸੀਂ ਬਿਨ੍ਹਾਂ ਨੰਬਰ ਦਿੱਤੇ ਹੀ ਲੋਕਾਂ ਨੂੰ ਵਟਸਐਪ 'ਚ ਐਡ ਕਰ ਸਕੋਗੇ। ਇਸਦੇ ਨਾਲ ਹੀ ਵਟਸਐਪ ਗਰੁੱਪ ਮੈਂਬਰਾਂ ਲਈ Schedule ਕਾਲ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਗਰੁੱਪ ਕਾਲ ਨੂੰ Schedule 'ਤੇ ਲਗਾ ਸਕਣਗੇ।

ABOUT THE AUTHOR

...view details