ਪੰਜਾਬ

punjab

ETV Bharat / science-and-technology

vivo T2 Pro 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ, ਫਲਿੱਪਕਾਰਟ 'ਤੇ ਚੱਲ ਰਹੀ ਹੈ ਦਿਵਾਲੀ ਸੇਲ - Realme GT 5 Pro ਸਮਾਰਟਫੋਨ ਜਲਦ ਹੋਵੇਗਾ ਲਾਂਚ

vivo T2 Pro 5G Smartphone: ਫਲਿੱਪਕਾਰਟ 'ਤੇ ਦਿਵਾਲੀ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ vivo T2 Pro 5G ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ। ਆਨਲਾਈਨ ਖਰੀਦਦਾਰੀ ਕਰਨ 'ਤੇ ਤੁਸੀਂ ਇਸ ਫੋਨ 'ਤੇ ਛੋਟ ਵੀ ਪਾ ਸਕਦੇ ਹੋ। ਇਸਦੇ ਨਾਲ ਹੀ vivo T2 Pro 5G ਸਮਾਰਟਫੋਨ 'ਤੇ ਬੈਂਕ ਆਫ਼ਰਸ ਵੀ ਮਿਲ ਰਹੇ ਹਨ।

vivo T2 Pro 5G Smartphone
vivo T2 Pro 5G Smartphone

By ETV Bharat Tech Team

Published : Nov 10, 2023, 10:26 AM IST

ਹੈਦਰਾਬਾਦ:ਦਿਵਾਲੀ ਮੌਕੇ ਫਲਿੱਪਕਾਰਟ 'ਤੇ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ vivo T2 Pro 5G ਸਮਾਰਟਫੋਨ ਦੇ 8GB ਰੈਮ ਵਾਲੇ ਮਾਡਲ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਆਨਾਈਨ ਖਰੀਦਦਾਰੀ ਕਰਨ 'ਤੇ ਇਸ ਫੋਨ 'ਤੇ ਛੋਟ ਵੀ ਪਾਈ ਜਾ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਲਿੱਪਕਾਰਟ 'ਤੇ ਦਿਵਾਲੀ ਸੇਲ ਕੱਲ ਖਤਮ ਹੋ ਜਾਵੇਗੀ। ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਘਟ ਕੀਮਤ 'ਚ ਸ਼ਾਨਦਾਰ ਚੀਜ਼ਾਂ ਖਰੀਦਣ ਦਾ ਅੱਜ ਆਖਰੀ ਮੌਕਾ ਹੈ।

vivo T2 Pro 5G ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: vivo T2 Pro 5G ਸਮਾਰਟਫੋਨ ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ ਫਲਿੱਪਕਾਰਟ 'ਤੇ 21,999 ਰੁਪਏ ਲਿਸਟ ਕੀਤੀ ਗਈ ਹੈ। ਜੇਕਰ ਤੁਸੀਂ Flipkart Axis Bank ਕਾਰਡ ਨਾਲ ਇਸ ਫੋਨ ਦੀ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ 5 ਫੀਸਦੀ ਦਾ ਕੈਸ਼ਬੈਕ ਮਿਲ ਸਕਦਾ ਹੈ। SBI ਕ੍ਰੇਡਿਟ ਕਾਰਡ ਨਾਲ ਫੋਨ ਖਰੀਦਣ 'ਤੇ 1000 ਰੁਪਏ ਦੀ ਛੋਟ ਮਿਲੇਗੀ। ਇਸਦੇ ਨਾਲ ਹੀ ਤੁਸੀਂ ਐਕਸਚੇਜ਼ ਆਫ਼ਰ ਦਾ ਫਾਇਦਾ ਵੀ ਲੈ ਸਕਦੇ ਹੋ।

Vivo T2 Pro 5G ਸਮਾਰਟਫੋਨ ਦੇ ਫੀਚਰਸ: Vivo T2 Pro 5G ਸਮਾਰਟਫੋਨ 'ਚ 6.78 ਇੰਚ ਦੀ AMOLED ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ ਅਤੇ 1300nits ਦੀ ਬ੍ਰਾਈਟਨੈਸ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 64MP ਦਾ ਕੈਮਰਾ ਅਤੇ ਇੱਕ 2MP ਦਾ ਕੈਮਰਾ ਦਿੱਤਾ ਗਿਆ ਹੈ। ਫਰੰਟ 'ਚ 16MP ਦਾ ਕੈਮਰਾ ਮਿਲ ਰਿਹਾ ਹੈ। ਫੋਨ 'ਚ ਕੰਪਨੀ MediaTek Dimensity 7200 ਪ੍ਰੋਸੈਸਰ ਦੇ ਰਹੀ ਹੈ। ਇਸਦੇ ਨਾਲ ਹੀ ਪਾਵਰ ਲਈ ਫੋਨ 'ਚ 4600mAh ਦੀ ਬੈਟਰੀ ਦਿੱਤੀ ਗਈ ਹੈ, ਜੋ 66 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Vivo T2 Pro 5G ਸਮਾਰਟਫੋਨ 7.4mm ਪਤਲਾ ਹੈ।

Vivo T2 Pro 5G ਸਮਾਰਟਫੋਨ ਦੀ ਕੀਮਤ: Vivo T2 Pro 5G ਸਮਾਰਟਫੋਨ ਦੀ ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਕੰਪਨੀ ਨੇ 8/128GB ਅਤੇ 8/256GB ਮਾਡਲ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 24,999 ਰੁਪਏ ਹੈ, ਪਰ ਫਲਿੱਪਕਾਰਟ ਸੇਲ 'ਚ ਇਸ ਫੋਨ ਨੂੰ 21,999 ਰੁਪਏ 'ਚ ਲਿਸਟ ਕੀਤਾ ਗਿਆ ਹੈ।

Realme GT 5 Pro ਸਮਾਰਟਫੋਨ ਜਲਦ ਹੋਵੇਗਾ ਲਾਂਚ: Realme ਦੇਸ਼ 'ਚ Realme GT 5 Pro ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਜਦਕਿ ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਸ ਸਮਾਰਟਫੋਨ ਦੇ ਕਈ ਨਵੇਂ ਟੀਜ਼ਰ ਸਾਹਮਣੇ ਆਏ ਹਨ, ਜਿਸ ਰਾਹੀ Realme GT 5 Pro ਸਮਾਰਟਫੋਨ ਦੇ ਕਈ ਫੀਚਰਸ ਦੀ ਝਲਕ ਦਿਖਾਈ ਗਈ ਹੈ। ਇਸ ਸਮਾਰਟਫੋਨ 'ਚ ਟੈਲੀਫੋਟੋ ਕੈਮਰੇ ਦੇ ਨਾਲ ਘਟ ਰੋਸ਼ਨੀ 'ਚ ਟੈਲੀਫੋਟੋ ਸ਼ਾਰਟਸ ਅਤੇ 1TB ਦਾ ਆਨਬੋਰਡ ਸਟੋਰੇਜ ਪੈਕ ਦੇਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਮਾਰਟਫੋਨ ਦੇ ਹੋਰ ਵੀ ਕਈ ਫੀਚਰਸ ਬਾਰੇ ਖੁਲਾਸਾ ਹੋਇਆ ਹੈ।

ABOUT THE AUTHOR

...view details