ਹੈਦਰਾਬਾਦ: Redmi Note 12 5G ਸਮਾਰਟਫੋਨ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ 'ਤੇ ਵਧੀਆਂ ਡਿਸਕਾਊਂਟ ਆਫ਼ਰ ਕੀਤੇ ਜਾ ਰਹੇ ਹਨ। Redmi Note 12 5G ਸਮਾਰਟਫੋਨ ਨੂੰ ਆਨਲਾਈਨ ਖਰੀਦ ਕੇ ਤੁਸੀਂ ਕਈ ਸ਼ਾਨਦਾਰ ਆਫ਼ਰਸ ਦਾ ਫਾਈਦਾ ਲੈ ਸਕਦੇ ਹੋ।
Redmi Note 12 5G ਦੀ ਕੀਮਤ: Redmi Note 12 5G ਸਮਾਰਟਫੋਨ ਨੂੰ 6GB, 8GB ਅਤੇ 12GB ਰੈਮ ਅਤੇ 128GB, 256GB ਸਟੋਰੇਜ ਆਪਸ਼ਨ ਦੇ ਨਾਲ ਲਿਆਂਦਾ ਗਿਆ ਹੈ। ਕੀਮਤ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ ਦੀ ਅਸਲੀ ਕੀਮਤ 19,999 ਰੁਪਏ ਹੈ। ਜਦਕਿ ਫਲਿੱਪਕਾਰਟ 'ਤੇ ਇਸਨੂੰ 13,999 ਰੁਪਏ ਦੀ ਕੀਮਤ 'ਚ ਲਿਸਟ ਕੀਤਾ ਗਿਆ ਹੈ। ਫਲਿੱਪਕਾਰਟ ਤੋਂ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।
Redmi Note 12 5G 'ਤੇ ਮਿਲ ਰਹੇ ਨੇ ਆਫ਼ਰਸ:ਜੇਕਰ ਤੁਸੀਂRedmi Note 12 5G ਨੂੰ Flipkart Axis ਬੈਂਕ ਕਾਰਡ ਤੋਂ ਖਰੀਦਦੇ ਹੋ, ਤਾਂ ਤੁਸੀਂ 5 ਫੀਸਦੀ ਕੈਸ਼ਬੈਕ ਦਾ ਫਾਇਦਾ ਲੈ ਸਕਦੇ ਹੋ। ਐਕਸਚੇਜ਼ ਆਫ਼ਰ 'ਤੇ Redmi Note 12 5G ਸਮਾਰਟਫੋਨ ਨੂੰ ਖਰੀਦਣ 'ਤੇ 25,500 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਐਕਸਚੇਜ਼ ਆਫ਼ਰ ਰਾਹੀ ਹੋਣ ਵਾਲੀ ਬਚਤ ਤੁਹਾਡੇ ਪੁਰਾਣੇ ਫੋਨ ਦੀ ਹਾਲਤ 'ਤੇ ਨਿਰਭਰ ਕਰੇਗੀ।
Redmi Note 12 5G ਦੇ ਫੀਚਰਸ:Redmi Note 12 5G 'ਚ MediaTek Dimensity 1080 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। Redmi Note 12 5G 'ਚ 6.67 ਇੰਚ ਦੀ ਫੁੱਲ HD+AMOLED ਡਿਸਪਲੇ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP+8MP+2MP ਬੈਕ ਅਤੇ 16MP ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ।