ਪੰਜਾਬ

punjab

By ETV Bharat Punjabi Team

Published : Oct 7, 2023, 9:46 AM IST

ETV Bharat / science-and-technology

Realme C53 ਸਮਾਰਟਫੋਨ ਫਲਿੱਪਕਾਰਟ ਸੇਲ ਦੌਰਾਨ ਸਸਤੇ 'ਚ ਖਰੀਦਣ ਦਾ ਮੌਕਾ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਆਫ਼ਰਸ

Realme C53 Flipkart Sale: Realme C53 ਸਮਾਰਟਫੋਨ ਨੂੰ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ। ਕੀਮਤ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ ਦੇ 6GB ਰੈਮ ਅਤੇ 64GB ਸਟੋਰੇਜ ਦੀ ਕੀਮਤ 10,999 ਰੁਪਏ ਹੈ। ਸੇਲ 'ਚ ਤੁਸੀਂ ਇਸ ਸਮਾਰਟਫੋਨ ਨੂੰ 9,999 ਰੁਪਏ 'ਚ ਖਰੀਦ ਸਕਦੇ ਹੋ। HDFC ਬੈਂਕ ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ ਦਾ ਇਸਤੇਮਾਲ ਕਰਨ 'ਤੇ ਤੁਹਾਨੂੰ ਇਸ ਸਮਾਰਟਫੋਨ 'ਤੇ 1 ਹਜ਼ਾਰ ਰੁਪਏ ਦਾ ਡਿਸਕਾਊਂਟ ਵੀ ਮਿਲੇਗਾ।

Realme C53 Flipkart Sale
Realme C53 Flipkart Sale

ਹੈਦਰਾਬਾਦ:Realme C53 ਸਮਾਰਟਫੋਨ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ। ਹੁਣ ਇਸ ਸਮਾਰਟਫੋਨ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਕੰਪਨੀ ਇਸ ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਆਫ਼ਰ ਕਰ ਰਹੀ ਹੈ। ਫਲਿੱਪਕਾਰਟ ਸੇਲ 'ਚ ਇਸ ਫੋਨ ਨੂੰ ਤੁਸੀਂ 10 ਹਜ਼ਾਰ ਤੋਂ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਨੂੰ 6GB ਰੈਮ ਅਤੇ 64GB ਸਟੋਰੇਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ।

Realme C53 ਸਮਾਰਟਫੋਨ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ: Realme C53 ਸਮਾਰਟਫੋਨ 'ਤੇ ਫਲਿੱਪਕਾਰਟ ਸੇਲ 'ਚ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਕੀਮਤ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ ਦੇ 6GB ਰੈਮ ਅਤੇ 64GB ਸਟੋਰੇਜ ਦੀ ਕੀਮਤ 10,999 ਰੁਪਏ ਹੈ। ਫਲਿੱਪਕਾਰਟ 'ਤੇ ਇਸ ਸਮਾਰਟਫੋਨ ਨੂੰ 10,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਲਿੱਪਕਾਰਟ ਸੇਲ ਪ੍ਰੀਮੀਅਮ ਯੂਜ਼ਰਸ ਲਈ ਅੱਜ ਤੋਂ ਸ਼ੁਰੂ ਹੋ ਗਈ ਹੈ। ਸੇਲ 'ਚ Realme C53 ਸਮਾਰਟਫੋਨ ਨੂੰ ਤੁਸੀਂ ਸਿਰਫ਼ 9,999 ਰੁਪਏ 'ਚ ਖਰੀਦ ਸਕਦੇ ਹੋ। HDFC ਬੈਂਕ ਕ੍ਰੇਡਿਟ ਕਾਰਡ ਜਾਂ ਡੈਬਿਟ ਕਾਰਡ ਦਾ ਇਸਤੇਮਾਲ ਕਰਨ 'ਤੇ ਇਸ ਸਮਾਰਟਫੋਨ 'ਤੇ 1 ਹਜ਼ਾਰ ਰੁਪਏ ਦਾ ਡਿਸਕਾਊਂਟ ਵੀ ਮਿਲੇਗਾ। ਜੇਕਰ ਤੁਸੀਂ ਕੋਈ ਪੁਰਾਣਾ ਸਮਾਰਟਫੋਨ ਐਕਸਚੇਜ਼ ਕਰਕੇ ਇਸ ਸਮਾਰਟਫੋਨ ਨੂੰ ਖਰੀਦਦੇ ਹੋ, ਤਾਂ Realme C53 ਸਮਾਰਟਫੋਨ ਦੀ ਕੀਮਤ ਹੋਰ ਵੀ ਘਟ ਹੋ ਸਕਦੀ ਹੈ। ਫਲਿੱਪਕਾਰਟ 'ਤੇ ਲਿਸਟਡ Realme C53 ਸਮਾਰਟਫੋਨ 'ਤੇ 10,450 ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Realme C53 ਸਮਾਰਟਫੋਨ ਦੇ ਫੀਚਰਸ: ਜੇਕਰ Realme C53 ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ 6.74 ਇੰਚ ਦੀ ਵੱਡੀ IPS LCD ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 12GB ਰੈਮ ਅਤੇ 128GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Realme C53 ਸਮਾਰਟਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ ਅਤੇ ਪੋਰਟਰੇਟ ਲੈਂਸ ਦੇ ਨਾਲ 108MP ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details