ਹੈਦਰਾਬਾਦ: ਫਲਿੱਪਕਾਰਟ ਦੀ Big Billion Days ਸੇਲ 15 ਅਕਤੂਬਰ ਨੂੰ ਹੀ ਖਤਮ ਹੋ ਚੁੱਕੀ ਹੈ, ਪਰ ਹੁਣ ਫਲਿੱਪਕਾਰਟ ਇੱਕ ਵਾਰ ਫਿਰ ਯੂਜ਼ਰਸ ਲਈ Sale Grand Festive Days ਸੇਲ ਲੈ ਕੇ ਆਇਆ ਹੈ। ਇਸ ਸੇਲ 'ਚ ਤੁਸੀਂ ਭਾਰੀ ਡਿਸਕਾਊਂਟ ਨਾਲ ਸਮਾਰਟਫੋਨ ਖਰੀਦ ਸਕਦੇ ਹੋ। ਇਸ 'ਚ Realme C53 ਸਮਾਰਟਫੋਨ ਵੀ ਸ਼ਾਮਲ ਹੈ। ਸੇਲ ਦੌਰਾਨ ਇਸ ਫੋਨ ਨੂੰ ਤੁਸੀਂ ਬਹੁਤ ਹੀ ਘਟ ਕੀਮਤ 'ਚ ਖਰੀਦ ਸਕਦੇ ਹੋ।
ETV Bharat / science-and-technology
Realme C53 ਸਮਾਰਟਫੋਨ ਇਸ ਸੇਲ ਦੌਰਾਨ ਸਸਤੇ 'ਚ ਖਰੀਦਣ ਦਾ ਮੌਕਾ, ਮਿਲਣਗੇ ਸ਼ਾਨਦਾਰ ਫੀਚਰਸ - Realme C53 latest news
Realme C53 Sale: Realme C53 ਸਮਾਰਟਫੋਨ ਫਲਿੱਪਕਾਰਟ ਸੇਲ ਦੌਰਾਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ 12 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕੋਗੇ।
Published : Oct 17, 2023, 10:24 AM IST
Realme C53 ਸਮਾਰਟਫੋਨ ਦੀ ਕੀਮਤ:Realme C53 ਸਮਾਰਟਫੋਨ ਦੀ ਅਸਲੀ ਕੀਮਤ 13,999 ਰੁਪਏ ਹੈ। ਪਰ ਸੇਲ ਦੌਰਾਨ Realme C53 ਦੇ 6GB ਰੈਮ ਅਤੇ 128GB ਸਟੋਰੇਜ ਦੇ ਇਸ ਫੋਨ ਨੂੰ ਤੁਸੀਂ ਡਿਸਕਾਊਂਟ ਤੋਂ ਬਾਅਦ 11,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 5 ਫੀਸਦੀ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।
Realme C53 ਸਮਾਰਟਫੋਨ ਦੇ ਫੀਚਰਸ:Realme C53 ਸਮਾਰਟਫੋਨ 'ਚ 1600x720 ਪਿਕਸਲ Resolution ਦੇ ਨਾਲ 6.74 ਇੰਚ ਦੀ ਡਿਸਪਲੇ ਮਿਲੇਗੀ, ਜੋ ਕਿ HD+ਡਿਸਪਲੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਸਮਾਰਟਫੋਨ 6GB ਤੱਕ ਦੀ LPDDR4x ਰੈਮ ਅਤੇ 128GB ਤੱਕ ਦੀ ਸਟੋਰੇਜ ਦੇ ਨਾਲ ਆਉਦਾ ਹੈ। ਪ੍ਰੋਸੈਸਰ 'ਦੇ ਤੌਰ 'ਤੇ ਕੰਪਨੀ ਨੇ ਇਸ ਫੋਨ 'ਚ Unisoc T612 ਚਿਪਸੈੱਟ ਦਿੱਤੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ 108 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ ਅਤੇ ਇੱਕ ਪੋਰਟਰੇਟ ਲੈਂਸ ਵੀ ਮਿਲੇਗਾ। ਸੈਲਫ਼ੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Realme C53 ਸਮਾਰਟਫੋਨ ਗੋਲਡ ਅਤੇ ਬਲੈਕ ਕਲਰ ਆਪਸ਼ਨਾਂ 'ਚ ਆਉਦਾ ਹੈ।