ਹੈਦਰਾਬਾਦ:Realme 11 Pro 5G ਸਮਾਰਟਫੋਨ ਨੂੰ ਤੁਸੀਂ ਹੁਣ ਐਮਾਜ਼ਾਨ ਸੇਲ ਦੌਰਾਨ ਘਟ ਕੀਮਤ 'ਚ ਖਰੀਦ ਸਕਦੇ ਹੋ। Realme 11 Pro 5G ਸਮਾਰਟਫੋਨ ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਫੋਨ ਦੀ ਅਸਲੀ ਕੀਮਤ 27,999 ਰੁਪਏ ਹੈ, ਪਰ ਐਮਾਜ਼ਾਨ ਸੇਲ 'ਚ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 23,498 ਰੁਪਏ 'ਚ ਖਰੀਦ ਸਕਦੇ ਹੋ।
Realme 11 Pro 5G ਸਮਾਰਟਫੋਨ 'ਤੇ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ: ਕੰਪਨੀ Realme 11 Pro 5G ਸਮਾਰਟਫੋਨ 'ਤੇ 1500 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਦੇ ਰਹੀ ਹੈ। ਐਕਸਚੇਜ਼ ਆਫਰ 'ਚ ਤੁਸੀਂ ਇਸ ਫੋਨ ਦੀ ਕੀਮਤ ਨੂੰ 21,100 ਰੁਪਏ ਤੱਕ ਹੋਰ ਘਟ ਕਰ ਸਕਦੇ ਹੋ।
Realme 11 Pro 5G ਸਮਾਰਟਫੋਨ ਦੇ ਫੀਚਰਸ:ਕੰਪਨੀ ਇਸ ਫੋਨ 'ਚ 6.7 ਇੰਚ ਦੀ ਫੁੱਲ HD+AMOLED ਡਿਸਪਲੇ ਦੇ ਰਹੀ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ ਦੀ ਡਿਸਪਲੇ ਪੰਚ-ਹੋਲ ਡਿਜ਼ਾਈਨ ਦੀ ਹੈ। Realme 11 Pro 5G ਸਮਾਰਟਫੋਨ 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimensity 7050 ਚਿਪਸੈੱਟ ਆਫ਼ਰ ਕੀਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਦਿੱਤੇ ਗਏ ਹਨ। ਇਨ੍ਹਾਂ 'ਚ 100MP ਦੇ ਮੇਨ ਲੈਂਸ ਦੇ ਨਾਲ 2MP ਦਾ ਪੋਰਟਰੇਟ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 67 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਐਮਾਜ਼ਾਨ 'ਤੇ ਚੱਲ ਰਹੀ Great Indian Festival ਸੇਲ:ਐਮਾਜ਼ਾਨ 'ਤੇ Great Indian Festival ਸੇਲ ਚੱਲ ਰਹੀ ਹੈ। ਇਹ ਸੇਲ ਆਪਣੇ ਆਖਰੀ ਦਿਨਾਂ 'ਚ ਹੈ। ਸੇਲ ਖਤਮ ਹੋਣ ਤੋਂ ਪਹਿਲਾ ਤੁਸੀਂ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਸੇਲ 'ਚ OnePlus, Samsung, Realme Narzo, Xiaomi, Apple, iQOO ਅਤੇ Motorola ਵਰਗੇ ਬ੍ਰਾਂਡਸ ਦੇ ਫੋਨਾਂ ਨੂੰ ਤੁਸੀਂ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸਦੇ ਨਾਲ ਹੀ ਸੇਲ ਦੌਰਾਨ ਤੁਸੀਂ Samsung Galaxy S23 FE ਸਮਾਰਟਫੋਨ ਨੂੰ ਵੀ ਸਸਤੇ 'ਚ ਖਰੀਦ ਸਕਦੇ ਹੋ। ਇਸ ਫੋਨ ਦੀ ਅਸਲੀ ਕੀਮਤ 79,999 ਰੁਪਏ ਹੈ ਪਰ ਸੇਲ ਦੌਰਾਨ 25 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 59,999 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਇਸ ਫੋਨ 'ਤੇ 50 ਹਜ਼ਾਰ ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ।