ਹੈਦਰਾਬਾਦ:Flipkart Big Billion Days ਸੇਲ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸੇਲ 'ਚ ਕਈ ਡਿਵਾਈਸਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਲੱਸ ਮੈਬਰਾਂ ਲਈ ਇਹ ਸੇਲ 7 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਬਾਕੀ ਗ੍ਰਾਹਕ 8 ਅਕਤੂਬਰ ਤੋਂ ਇਸ ਸੇਲ ਦਾ ਫਾਇਦਾ ਲੈ ਸਕਣਗੇ। ਇਸ ਸੇਲ ਦੌਰਾਨ Poco C50 ਸਮਾਰਟਫੋਨ ਵੀ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ ਨੂੰ ਤੁਸੀਂ 5,000 ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕਦੇ ਹੋ।
Poco C50 ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ: Poco C50 ਸਮਾਰਟਫੋਨ ਦੇ 2GB ਰੈਮ ਨੂੰ ਭਾਰਤੀ ਬਾਜ਼ਾਰ 'ਚ 8,999 ਰੁਪਏ 'ਚ ਲਾਂਚ ਕੀਤਾ ਗਿਆ ਸੀ ਪਰ Flipkart Big Billion Days ਸੇਲ 'ਚ ਇਸ ਸਮਾਰਟਫੋਨ ਨੂੰ 5,499 ਰੁਪਏ 'ਚ ਲਿਸਟ ਕੀਤਾ ਗਿਆ ਹੈ। Axis ਬੈਂਕ, ICICI ਬੈਂਕ ਅਤੇ Kotak ਬੈਂਕ ਕਾਰਡ ਰਾਹੀ ਭੁਗਤਾਨ ਕਰਨ 'ਤੇ 550 ਰੁਪਏ ਦਾ ਡਿਸਕਾਊਂਟ ਮਿਲੇਗਾ ਅਤੇ ਫਿਰ ਇਸ ਸਮਾਰਟਫੋਨ ਦੀ ਕੀਮਤ 4,949 ਹੋ ਜਾਵੇਗੀ। ਇਹ ਸਮਾਰਟਫੋਨ ਬਲੂ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।