ਪੰਜਾਬ

punjab

ETV Bharat / science-and-technology

OnePlus 11 5G ਅਤੇ OnePlus 11R 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - OnePlus 11R 5G ਦੇ ਫੀਚਰਸ

ਐਮਾਜ਼ਾਨ ਦੀ ਟਾਪ ਡੀਲ ਆਫ਼ ਦ ਵੀਕ ਵਿੱਚ OnePlus 11 5G ਅਤੇ OnePlus 11R 5G ਸਮਾਰਟਫੋਨ ਸਸਤੇ 'ਚ ਮਿਲ ਰਹੇ ਹਨ। ਐਕਸਚੇਜ਼ ਆਫ਼ਰ ਦੇ ਨਾਲ ਇਹ ਫੋਨ 15 ਹਜ਼ਾਰ ਤੋਂ ਘਟ ਕੀਮਤ 'ਚ ਤੁਸੀਂ ਖਰੀਦ ਸਕਦੇ ਹੋ।

OnePlus 11 5G and OnePlus 11R 5G
OnePlus 11 5G and OnePlus 11R 5G

By

Published : Aug 14, 2023, 6:18 PM IST

ਹੈਦਰਾਬਾਦ: ਐਮਾਜ਼ਾਨ ਦੀ ਟਾਪ ਡੀਲ ਆਫ਼ ਦ ਵੀਕ ਵਿੱਚ ਤੁਸੀਂ OnePlus 11 ਸੀਰੀਜ਼ ਦੇ ਸਮਾਰਟਫੋਨ OnePlus 11 5G ਅਤੇ OnePlus 11R 5G ਸਮਾਰਟਫੋਨ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਨ੍ਹਾਂ ਸਮਾਰਫੋਨਸ 'ਤੇ 42,600 ਰੁਪਏ ਤੱਕ ਦਾ ਐਕਸਚੇਜ਼ ਬੋਨਸ ਦਿੱਤਾ ਜਾ ਰਿਹਾ ਹੈ। ਬੈਂਕ ਆਫ਼ਰ 'ਚ ਇਨ੍ਹਾਂ ਦੀ ਕੀਮਤ ਤੁਸੀਂ 2 ਹਜ਼ਾਰ ਰੁਪਏ ਤੱਕ ਹੋਰ ਘਟਾ ਸਕਦੇ ਹੋ।

OnePlus 11 5G 'ਤੇ ਮਿਲ ਰਹੇ ਇਹ ਆਫ਼ਰਸ: OnePlus ਦਾ ਇਹ ਫੋਨ 8GB ਰੈਮ ਅਤੇ 128GB ਦੇ ਇੰਟਰਨਲ ਸਟੋਰੇਜ ਨਾਲ ਲੈਸ ਹੈ। ਇਸਦੀ ਕੀਮਤ 56,999 ਰੁਪਏ ਹੈ। ਸੇਲ 'ਚ ਇਹ ਫੋਨ 42,600 ਰੁਪਏ ਤੱਕ ਦੇ ਐਕਸਚੇਜ਼ ਆਫ਼ਰ ਨਾਲ ਮਿਲ ਰਿਹਾ ਹੈ। ਪੁਰਾਣੇ ਫੋਨ ਦੇ ਬਦਲੇ ਫੁੱਲ ਐਕਸਚੇਜ਼ ਮਿਲਣ 'ਤੇ ਇਹ ਫੋਨ 14,399 ਰੁਪਏ 'ਚ ਤੁਸੀਂ ਖਰੀਦ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ ਐਕਸਚੇਜ਼ 'ਤੇ ਮਿਲਣ ਵਾਲਾ ਡਿਸਕਾਊਂਟ ਤੁਹਾਡੇ ਪੁਰਾਣੇ ਫੋਨ ਦੀ ਹਾਲਤ ਅਤੇ ਉਸਦੇ ਬ੍ਰਾਂਡ 'ਤੇ ਨਿਰਭਰ ਕਰੇਗਾ। ਬੈਂਕ ਆਫ਼ਰ 'ਤੇ ਤੁਸੀਂ ਇਸ ਫੋਨ ਨੂੰ 2 ਹਜ਼ਾਰ ਰੁਪਏ ਤੱਕ ਹੋਰ ਘਟਾ ਸਕਦੇ ਹੋ।

OnePlus 11 5G ਦੇ ਫੀਚਰਸ:ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ ਕੰਪਨੀ 120Hz ਦੇ ਰਿਫ੍ਰੇਸ਼ ਦਰ ਨਾਲ 6.7 ਇੰਚ ਦਾ AMOLED QHD ਡਿਸਪਲੇ ਦੇ ਰਹੀ ਹੈ। ਇਹ ਡਿਸਪਲੇ ਗੋਰਿਲਾ ਗਲਾਸ ਵਿਕਟਸ ਪ੍ਰੋਟੈਕਸ਼ਨ ਨਾਲ ਆਉਦਾ ਹੈ। ਫੋਟੋਗ੍ਰਾਫ਼ੀ ਲਈ ਫੋਨ ਵਿੱਚ 50 ਮੈਗਾਪਿਕਸਲ ਦੇ ਮੇਨ ਕੈਮਰੇ ਦੇ ਨਾਲ ਇਹ 48 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਅਤੇ ਇੱਕ 32 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਸੇਲਫ਼ੀ ਲਈ ਫੋਨ 'ਚ ਕੰਪਨੀ 32 ਮੈਗਾਪਿਕਸਲ ਦਾ ਫਰੰਟ ਕੈਮਰਾ ਆਫ਼ਰ ਕਰ ਰਹੀ ਹੈ। ਇਹ ਫੋਨ ਸਨੈਪਡ੍ਰੈਗਨ 8 ਜਨਰਲ 2 ਪ੍ਰੋਸੈਸਰ ਨਾਲ ਆਉਦਾ ਹੈ। ਇਸ ਵਿੱਚ 5000mAh ਦੀ ਬੈਟਰੀ ਮਿਲੇਗੀ, ਜੋ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

OnePlus 11R 5G ਸਮਾਰਟਫੋਨ 'ਤੇ ਮਿਲ ਰਹੇ ਇਹ ਆਫ਼ਰਸ: ਇਸ ਫੋਨ ਦੀ ਕੀਮਤ 39,999 ਰੁਪਏ ਹੈ। ਸੇਲ 'ਚ ਫੋਨ 'ਤੇ 37,950 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਦਿੱਤਾ ਜਾ ਰਿਹਾ ਹੈ। ਐਕਸਚੇਜ਼ ਆਫ਼ਰ ਤੁਹਾਡੇ ਪੁਰਾਣੇ ਫੋਨ ਦੀ ਹਾਲਤ 'ਤੇ ਨਿਰਭਰ ਕਰਦਾ ਹੈ। ਬੈਂਕ ਆਫ਼ਰ 'ਚ ਫੋਨ ਦੀ ਕੀਮਤ 1 ਹਜ਼ਾਰ ਰੁਪਏ ਤੱਕ ਹੋਰ ਘਟ ਹੋ ਸਕਦੀ ਹੈ।

OnePlus 11R 5G ਦੇ ਫੀਚਰਸ:ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ ਤੁਹਾਨੂੰ 6.7 ਇੰਚ ਦੀ AMOLED ਡਿਸਪਲੇ ਮਿਲੇਗੀ। ਇਹ ਡਿਸਪਲੇ 120Hz ਦੇ ਰਿਫ੍ਰੇਸ਼ ਦਰ ਨੂੰ ਸਪੋਰਟ ਕਰਦੀ ਹੈ। ਫੋਨ ਦੇ ਰਿਅਰ ਵਿੱਚ 50 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅੱਪ ਲੱਗਾ ਹੈ। ਸੈਲਫ਼ੀ ਲਈ ਇਸ ਵਿੱਚ ਤੁਹਾਨੂੰ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਇਹ ਹੈਂਡਸੈੱਟ ਸਨੈਪਡ੍ਰੈਗਨ 8+ ਜੇਨ 1 ਚਿਪਸੈੱਟ 'ਤੇ ਕੰਮ ਕਰਦਾ ਹੈ। ਇਸਦੀ ਬੈਟਰੀ 5000mAh ਦੀ ਹੈ, ਜੋ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details