ਹੈਦਰਾਬਾਦ: ਐਮਾਜ਼ਾਨ 'ਤੇ ਗ੍ਰੇਟ ਰਿਪਬਲਿਕ ਡੇ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ ਕਈ ਪ੍ਰੋਡਕਟਾਂ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ, ਜੇਕਰ ਤੁਸੀਂ ਕੋਈ ਸਮਾਰਟਫੋਨ ਖਰੀਦਣ ਦਾ ਪਲੈਨ ਬਣਾ ਰਹੇ ਹੋ, ਤਾਂ ਇਹ ਸੇਲ ਘਟ ਕੀਮਤ 'ਚ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਖਰੀਦਣ ਦਾ ਤੁਹਾਨੂੰ ਮੌਕਾ ਦੇ ਰਹੀ ਹੈ। ਇਸ ਸੇਲ 'ਚ ਤੁਸੀਂ Motorola razr 40 Ultra ਸਮਾਰਟਫੋਨ ਨੂੰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ।
ETV Bharat / science-and-technology
ਐਮਾਜ਼ਾਨ ਗ੍ਰੇਟ ਰਿਪਬਲਿਕ ਡੇ ਸੇਲ 'ਚ Motorola razr 40 Ultra ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ, ਮਿਲ ਰਹੇ ਨੇ ਸ਼ਾਨਦਾਰ ਆਫ਼ਰਸ - Motorola razr 40 Ultra In Sale
Amazon Great Republic Day Sale: ਐਮਾਜ਼ਾਨ 'ਤੇ ਗ੍ਰੇਟ ਰਿਪਬਲਿਕ ਡੇ ਸੇਲ ਚੱਲ ਰਹੀ ਹੈ। ਇਸ ਸੇਲ ਦੌਰਾਨ ਕਈ ਸਮਾਰਟਫੋਨਾਂ 'ਤੇ ਛੋਟ ਮਿਲ ਰਹੀ ਹੈ। ਇਨ੍ਹਾਂ ਸਮਾਰਟਫੋਨਾਂ 'ਚ Motorola razr 40 Ultra ਸਮਾਰਟਫੋਨ ਵੀ ਸ਼ਾਮਲ ਹੈ।
Published : Jan 14, 2024, 10:38 AM IST
Motorola razr 40 Ultra ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: Motorola razr 40 Ultra ਸਮਾਰਟਫੋਨ ਦੀ ਅਸਲੀ ਕੀਮਤ 1,19,999 ਰੁਪਏ ਹੈ। ਇਸ ਸਮਾਰਟਫੋਨ ਨੂੰ ਐਮਾਜ਼ਾਨ ਗ੍ਰੇਟ ਰਿਪਬਲਿਕ ਡੇ ਸੇਲ 'ਚ 42 ਫੀਸਦੀ ਦੇ ਡਿਸਕਾਊਂਟ ਨਾਲ ਲਿਸਟ ਕੀਤਾ ਗਿਆ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ ਸੇਲ ਦੌਰਾਨ ਇਸ ਸਮਾਰਟਫੋਨ ਨੂੰ 69,999 ਰੁਪਏ 'ਚ ਖਰੀਦ ਸਕਦੇ ਹੋ। ਇਸ ਤਰ੍ਹਾਂ ਤੁਸੀਂ ਇਸ ਸਮਾਰਟਫੋਨ ਦੀ ਖਰੀਦਦਾਰੀ 'ਤੇ 50,000 ਰੁਪਏ ਤੱਕ ਦੀ ਬਚਤ ਕਰ ਸਕੋਗੇ। ਇਸ ਤੋਂ ਇਲਾਵਾ, Motorola razr 40 Ultra ਸਮਾਰਟਫੋਨ 'ਤੇ ਐਕਸਚੇਜ਼ ਆਫ਼ਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਹਾਡੇ ਕੋਲ੍ਹ ਕੋਈ ਪੁਰਾਣਾ ਫੋਨ ਹੈ, ਤਾਂ ਤੁਸੀਂ ਇਸ ਫੋਨ ਨੂੰ ਹੋਰ ਵੀ ਘਟ ਕੀਮਤ 'ਚ ਖਰੀਦ ਸਕੋਗੇ। ਇਸਦੇ ਨਾਲ ਹੀ, ਤੁਸੀਂ ਇਸ ਸਮਾਰਟਫੋਨ ਨੂੰ 3,394 ਰੁਪਏ ਮਹੀਨੇ ਦੀ EMI 'ਤੇ ਵੀ ਖਰੀਦ ਸਕਦੇ ਹੋ।
Motorola razr 40 Ultra ਦੇ ਫੀਚਰਸ:ਜੇਕਰ Motorola Razr 40 Ultra ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.9 ਇੰਚ ਦੀ ਫੁੱਲ HD+pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 165Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਅਤੇ ਬਾਹਰ 3.6 ਇੰਚ ਦੀ pOLED ਕਲਰ ਡਿਸਪਲੇ ਮਿਲਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8+Gen 1 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ 'ਚ 3,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 30 ਵਾਈਰਡ ਅਤੇ 5 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 12MP ਪ੍ਰਾਈਮਰੀ ਸੈਂਸਰ, 13MP ਅਲਟ੍ਰਾਵਾਈਡ ਯੂਨਿਟ ਅਤੇ 32MP ਦਾ ਫਰੰਟ ਕੈਮਰਾ ਮਿਲਦਾ ਹੈ।