ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo Reno11 ਸੀਰੀਜ਼ ਨੂੰ ਲਾਂਚ ਕੀਤਾ ਸੀ। ਅੱਜ ਇਸ ਸੀਰੀਜ਼ ਦੇ ਇੱਕ ਸਮਾਰਟਫੋਨ Oppo Reno11 Pro 5G ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Oppo Reno11 ਸੀਰੀਜ਼ 'ਚ Oppo Reno11 5G ਅਤੇ Oppo Reno11 Pro 5G ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੇ Oppo Reno11 5G ਸਮਾਰਟਫੋਨ ਦੀ ਸੇਲ 25 ਜਨਵਰੀ ਨੂੰ ਲਾਈਵ ਹੋਵੇਗੀ, ਜਦਕਿ Oppo Reno11 Pro 5G ਸਮਾਰਟਫੋਨ ਦੀ ਸੇਲ ਅੱਜ ਲਾਈਵ ਹੋ ਚੁੱਕੀ ਹੈ। ਇਸ ਸੇਲ ਦੌਰਾਨ ਤੁਸੀਂ Oppo Reno11 Pro 5G ਸਮਾਰਟਫੋਨ ਨੂੰ ਘਟ ਕੀਮਤ 'ਤੇ ਖਰੀਦ ਸਕਦੇ ਹੋ।
Oppo Reno11 Pro 5G ਸਸਤੇ 'ਚ ਖਰੀਦਣ ਦਾ ਮੌਕਾ: Oppo Reno11 Pro 5G ਸਮਾਰਟਫੋਨ ਨੂੰ 39,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਪਹਿਲੀ ਸੇਲ 'ਚ ਐਕਸਚੇਜ਼ ਆਫ਼ਰ ਦੇ ਨਾਲ ਤੁਸੀਂ 4,000 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਵੀ ਪਾ ਸਕਦੇ ਹੋ। ਪਹਿਲੀ ਸੇਲ 'ਚ ਤੁਸੀਂ ਇਸ ਫੋਨ ਨੂੰ 35,999 ਰੁਪਏ 'ਚ ਖਰੀਦ ਸਕਦੇ ਹੋ।