ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo Reno11 5G ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਵੀਅਤਨਾਮ 'ਚ ਲਾਂਚ ਕੀਤਾ ਗਿਆ ਹੈ ਅਤੇ ਭਾਰਤ 'ਚ ਲਾਂਚ ਕੀਤੇ ਜਾਣ ਦੀ ਤਿਆਰੀ ਚਲ ਰਹੀ ਹੈ। ਇਸ ਸੀਰੀਜ਼ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Oppo Reno11 5G ਸੀਰੀਜ਼ ਦੇ ਫੀਚਰਸ: Oppo Reno11 5G ਸੀਰੀਜ਼ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ FHD+Resolution ਦੇ ਨਾਲ 120Hz ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। Oppo Reno11 5G ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ Dimensity 7050 ਚਿਪਸੈੱਟ ਦਿੱਤੀ ਗਈ ਹੈ, ਜਦਕਿ Oppo Reno11 5G ਪ੍ਰੋ ਸਮਾਰਟਫੋਨ ਨੂੰ Dimensity 8200 ਚਿਪਸੈੱਟ ਦੇ ਨਾਲ ਪੇਸ਼ ਕੀਤਾ ਗਿਆ ਹੈ। Oppo Reno11 5G ਸਮਾਰਟਫੋਨ 'ਚ LPDDR4x ਰੈਮ ਅਤੇ UFS 2.2 ਸਟੋਰੇਜ ਮਿਲਦੀ ਹੈ, ਜਦਕਿ Oppo Reno11 5G ਪ੍ਰੋ ਸਮਾਰਟਫੋਨ 'ਚ LPPDR5 ਰੈਮ ਅਤੇ UFS 3.1 ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਦੇ ਦੋਨੋ ਫੋਨਾਂ 'ਚ 50MP ਮੇਨ ਕੈਮਰਾ, 8MP ਅਲਟ੍ਰਾਵਾਈਡ ਲੈਂਸ ਦਿੱਤਾ ਗਿਆ ਹੈ ਅਤੇ Oppo Reno11 5G ਪ੍ਰੋ ਸਮਾਰਟਫੋਨ 'ਚ ਸੈਲਫੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। Oppo Reno11 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Oppo Reno11 5G ਪ੍ਰੋ ਸਮਾਰਟਫੋਨ 'ਚ 4,600mAh ਦੀ ਬੈਟਰੀ ਮਿਲਦੀ ਹੈ, ਜੋ ਕਿ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।