ਹੈਦਰਾਬਾਦ: Oppo ਆਪਣੇ ਭਾਰਤੀ ਗ੍ਰਾਹਕਾਂ ਲਈ Oppo Reno 11 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਅੱਜ ਲਾਂਚ ਕਰ ਦਿੱਤਾ ਜਾਵੇਗਾ।Oppo Reno 11 ਸੀਰੀਜ਼'ਚ Oppo Reno 11 5G ਅਤੇ Oppo Reno 11 ਪ੍ਰੋ 5G ਸਮਾਰਟਫੋਨ ਸ਼ਾਮਲ ਹਨ।ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਚੀਨ 'ਚ ਪਹਿਲਾ ਹੀ ਲਾਂਚ ਕਰ ਦਿੱਤਾ ਗਿਆ ਹੈ ਅਤੇ ਅੱਜ 11 ਵਜੇ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਇਸ ਸੀਰੀਜ਼ ਦੇ ਕਈ ਫੀਚਰਸ ਸਾਹਮਣੇ ਆ ਚੁੱਕੇ ਹਨ।
ETV Bharat / science-and-technology
Oppo Reno 11 ਸੀਰੀਜ਼ ਅੱਜ ਹੋਵੇਗੀ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Features Oppo Reno 11
Oppo Reno 11 Series Launch Date: Oppo ਆਪਣੇ ਗ੍ਰਾਹਕਾਂ ਲਈ Oppo Reno 11 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਅੱਜ 11:00 ਵਜੇ ਲਾਂਚ ਕੀਤਾ ਜਾਵੇਗਾ।
Published : Jan 12, 2024, 10:29 AM IST
Oppo Reno 11 ਸੀਰੀਜ਼ ਦੇ ਫੀਚਰਸ: Oppo Reno 11 ਸੀਰੀਜ਼ 'ਚ 6.7 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਦੀ ਸਕ੍ਰੀਨ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਸੀਰੀਜ਼ 'ਚ ਮੀਡੀਆਟੋਕ Dimensity 8200 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Oppo Reno 11 ਸੀਰੀਜ਼ 'ਚ OIS ਦੇ ਨਾਲ 50MP ਦਾ ਅਲਟ੍ਰਾ ਮੇਨ ਕੈਮਰਾ, 32MP ਦਾ ਟੈਲੀਫੋਟੋ ਪੋਰਟਰੇਟ ਕੈਮਰਾ, 112 ਡਿਗਰੀ ਅਲਟ੍ਰਾ ਵਾਈਡ ਕੈਮਰਾ ਅਤੇ ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ Oppo Reno 11 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Oppo Reno 11 Pro 5G ਸਮਾਰਟਫੋਨ 'ਚ 4,600mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Oppo Reno 11 ਸੀਰੀਜ਼ ਨੂੰ ਗ੍ਰੀਨ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।
Oppo Reno 11 ਸੀਰੀਜ਼ ਦੀ ਕੀਮਤ:ਕੰਪਨੀ ਵੱਲੋ ਅਜੇ ਇਸ ਸੀਰੀਜ਼ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਟਿਪਸਟਰ ਅਭਿਸ਼ੇਕ ਯਾਦਵ ਨੇ Oppo Reno 11 ਸੀਰੀਜ਼ ਦੀ ਭਾਰਤੀ ਕੀਮਤ ਬਾਰੇ ਖੁਲਾਸਾ ਕਰ ਦਿੱਤਾ ਹੈ। ਟਿਪਸਟਰ ਅਨੁਸਾਰ, Oppo Reno 11 5G ਦੀ ਕੀਮਤ 30,000 ਰੁਪਏ ਦੇ ਕਰੀਬ ਹੋ ਸਕਦੀ ਹੈ, ਜਦਕਿ Oppo Reno 11 ਪ੍ਰੋ 5G ਸਮਾਰਟਫੋਨ ਦੀ ਕੀਮਤ 40,000 ਰੁਪਏ ਹੋ ਸਕਦੀ ਹੈ। ਇਸ ਸੀਰੀਜ਼ ਦੀ ਅਸਲੀ ਕੀਮਤ ਅਤੇ ਮਿਲਣ ਵਾਲੇ ਲਾਂਚ ਆਫ਼ਰਸ ਦਾ ਖੁਲਾਸਾ ਕੰਪਨੀ ਅੱਜ ਕਰ ਦੇਵੇਗੀ।