ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo Pad Neo ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ ਨੂੰ ਅਜੇ ਮਲੇਸ਼ੀਆਂ 'ਚ ਲਾਂਚ ਕੀਤਾ ਗਿਆ ਹੈ। ਇਸ ਟੈਬਲੇਟ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Oppo Pad Neo ਦੇ ਫੀਚਰਸ: Oppo Pad Neo ਟੈਬਲੇਟ 'ਚ 11.35 ਇੰਚ ਦੀ LCD ਪੈਨਲ ਡਿਸਪਲੇ ਮਿਲ ਸਕਦੀ ਹੈ। ਇਹ ਡਿਸਪਲੇ 2.4K Resolution ਅਤੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਟੈਬਲੇਟ ਦਾ ਭਾਰ 538 ਗ੍ਰਾਮ ਹੈ ਅਤੇ 400nits ਤੱਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Helio G99 ਚਿਪਸੈੱਟ ਮਿਲ ਸਕਦੀ ਹੈ। ਇਸ ਟੈਬਲੇਟ ਨੂੰ ਕੰਪਨੀ ਨੇ 6GB/8GB of LPDDR4x RAM ਅਤੇ 128 GB UFS 2.2 ਸਟੋਰੇਜ ਦੇ ਨਾਲ ਪੇਸ਼ ਕੀਤਾ ਹੈ। ਇਸ ਟੈਬਲੇਟ 'ਚ 8,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 8MP ਦਾ ਬੈਕ ਕੈਮਰਾ ਆਟੋਫਾਕਸ ਸਪੋਰਟ ਦੇ ਨਾਲ ਆਫ਼ਰ ਕੀਤਾ ਗਿਆ ਹੈ। ਇਸਦੇ ਨਾਲ ਹੀ 8MP ਦਾ ਫਰੰਟ ਕੈਮਰਾ ਵੀ ਮਿਲਦਾ ਹੈ। ਇਸ ਟੈਬਲੇਟ ਨੂੰ ਕੰਪਨੀ ਨੇ Dolby Atmos ਦੇ ਨਾਲ ਕਵਾਡ ਸਪੀਕਰ ਦੇ ਨਾਲ ਪੇਸ਼ ਕੀਤਾ ਹੈ। Oppo Pad Neo 'ਚ ਸਿਮ ਸਪੋਰਟ, Wi-Fi 5, ਬਲੂਟੁੱਥ 5.2, GPS ਅਤੇ USB-C ਪੋਰਟ ਦੀ ਸੁਵਿਧਾ ਵੀ ਮਿਲਦੀ ਹੈ।