ਹੈਦਰਾਬਾਦ: Oppo ਨੇ ਆਪਣੇ ਚੀਨੀ ਗ੍ਰਾਹਕਾਂ ਲਈ Oppo Find X7 Ultra ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਦੁਨੀਆਂ ਦਾ ਪਹਿਲਾ ਅਜਿਹਾ ਫੋਨ ਹੈ, ਜਿਸ 'ਚ ਕੰਪਨੀ ਨੇ 2 ਪੈਰੀਸਕੋਪ ਕੈਮਰੇ ਦਿੱਤੇ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਮਾਰਟਫੋਨ 'ਚ ਦੁਨੀਆਂ ਦਾ ਸਭ ਤੋਂ ਵੱਡਾ ਟੈਲੀਫੋਟੋ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।
Oppo Find X7 Ultra ਸਮਾਰਟਫੋਨ ਦੀ ਕੀਮਤ: ਫਿਲਹਾਲ, ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਭਾਰਤ 'ਚ ਲਾਂਚ ਹੋਵੇਗਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Oppo Find X7 Ultra ਦੇ 12GB+256GB ਵਾਲੇ ਮਾਡਲ ਦੀ ਕੀਮਤ 70,000 ਰੁਪਏ, 16GB+256GB ਸਟੋਰੇਜ ਦੀ ਕੀਮਤ 75,000 ਰੁਪਏ ਅਤੇ 16GB+512GB ਸਟੋਰੇਜ ਦੀ ਕੀਮਤ 80,000 ਰੁਪਏ ਰੱਖੀ ਗਈ ਹੈ।
Oppo Find X7 Ultra ਸਮਾਰਟਫੋਨ ਦੇ ਫੀਚਰਸ: Oppo Find X7 Ultra ਸਮਾਰਟਫੋਨ 'ਚ 6.82 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ LTPO OLED ਸਕ੍ਰੀਨ ਪਲੱਸ Resolution ਚਿਪਸੈੱਟ ਦਿੱਤੀ ਗਈ ਹੈ, ਜੋ 4,500nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਦੀ ਹੈ। Oppo Find X7 Ultra ਸਮਾਰਟਫੋਨ ਨੂੰ ਤਿੰਨ ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ 12GB+256GB ਸਟੋਰੇਜ, 16GB+256GB ਸਟੋਰੇਜ ਅਤੇ 16GB+512GB ਸਟੋਰੇਜ ਸ਼ਾਮਲ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP Sony LYT-900 ਸੈਂਸਰ, 50MP ਅਲਟ੍ਰਾਵਾਈਡ ਲੈਂਸ, 50MP ਦਾ 3x ਟੈਲੀਫੋਟੋ ਲੈਂਸ OIS ਦੇ ਨਾਲ ਅਤੇ ਇੱਕ 50MP ਦਾ 6x ਪੈਰੀਸਕੋਪ ਲੈਂਸ ਮਿਲਦਾ ਹੈ।
Motorola G34 5G ਸਮਾਰਟਫੋਨ ਦੀ ਲਾਂਚ ਡੇਟ:ਇਸ ਤੋਂ ਇਲਾਵਾ, Motorola ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Motorola G34 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Motorola G34 5G ਸਮਾਰਟਫੋਨ ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਅੱਜ ਦੁਪਹਿਰ 12 ਵਜੇ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਨੇ Moto G34 5G ਸਮਾਰਟਫੋਨ ਦੇ ਕਈ ਫੀਚਰਸ ਨੂੰ ਟੀਜ਼ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ, ਪਰ Motorola G34 5G ਦੀ ਭਾਰਤੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।