ਹੈਦਰਾਬਾਦ: ਚੀਨੀ ਸਮਾਰਟਫੋਨ ਕੰਪਨੀ Oppo ਅੱਜ ਭਾਰਤ 'ਚ Oppo Find N3 Flip ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਹ ਸਮਾਰਟਫੋਨ ਚੀਨ 'ਚ ਪਹਿਲਾ ਹੀ ਲਾਂਚ ਹੋ ਚੁੱਕਾ ਹੈ ਅਤੇ ਅੱਜ ਭਾਰਤ 'ਚ ਵੀ ਲਾਂਚ ਹੋ ਜਾਵੇਗਾ। Oppo ਦੁਨੀਆਂ ਦਾ ਪਹਿਲਾ ਅਜਿਹਾ ਫਲਿੱਪ ਫੋਨ ਲਾਂਚ ਕਰਨ ਵਾਲਾ ਹੈ, ਜਿਸ 'ਚ ਤਿੰਨ ਕੈਮਰੇ ਦਿੱਤੇ ਗਏ ਹਨ। ਇਹ ਸਮਾਰਟਫੋਨ ਗੋਲਡ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ।
ETV Bharat / science-and-technology
Oppo Find N3 Flip ਸਮਾਰਟਫੋਨ ਅੱਜ ਸ਼ਾਮ ਨੂੰ ਇਸ ਸਮੇਂ ਹੋਵੇਗਾ ਲਾਂਚ, ਜਾਣੋ ਕੀਮਤ - Oppo Find N3 Flip launch date
Oppo Find N3 Flip Launch: Oppo ਅੱਜ ਭਾਰਤ 'ਚ Oppo Find N3 Flip ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
Published : Oct 12, 2023, 10:28 AM IST
Oppo Find N3 Flip ਸਮਾਰਟਫੋਨ ਦੀ ਕੀਮਤ:Oppo Find N3 Flip ਨੂੰ ਕੰਪਨੀ ਭਾਰਤ 'ਚ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਲਾਂਚ ਕਰ ਸਕਦੀ ਹੈ। ਕੰਪਨੀ ਵੱਲੋ ਫਿਲਹਾਲ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਟਿਪਸਟਰ ਅਭਿਸ਼ਾਕ ਯਾਦਵ ਨੇ Oppo Find N3 Flip ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। ਟਿਪਸਟਰ ਅਨੁਸਾਰ, ਇਸ ਸਮਾਰਟਫੋਨ ਦੀ ਕੀਮਤ 94,999 ਰੁਪਏ ਹੋ ਸਕਦੀ ਹੈ। ਕੰਪਨੀ ਇਸ ਸਮਾਰਟਫੋਨ 'ਤੇ ਕੁਝ ਡਿਸਕਾਊਂਟ ਵੀ ਦੇ ਸਕਦੀ ਹੈ ਅਤੇ ਡਿਸਕਾਊਂਟ ਤੋਂ ਬਾਅਦ ਇਹ ਸਮਾਰਟਫੋਨ ਤੁਸੀਂ 89,622 ਰੁਪਏ 'ਚ ਖਰੀਦ ਸਕਦੇ ਹੋ। Oppo Find N3 Flip ਸਮਾਰਟਫੋਨ ਦੇ ਲਾਂਚ ਇਵੈਂਟ ਨੂੰ ਕੰਪਨੀ ਦੇ Youtube ਚੈਨਲ ਰਾਹੀ ਤੁਸੀਂ ਦੇਖ ਸਕਦੇ ਹੋ। ਇਹ ਸਮਾਰਟਫੋਨ ਸ਼ਾਮ 7 ਵਜੇ ਲਾਂਚ ਹੋਵੇਗਾ ਅਤੇ 7:30 ਵਜੇ ਤੁਸੀਂ ਇਸ ਫੋਨ ਨੂੰ ਪ੍ਰੀ-ਬੁੱਕ ਕਰ ਸਕੋਗੇ।
Oppo Find N3 Flip ਸਮਾਰਟਫੋਨ ਦੇ ਫੀਚਰਸ: Oppo Find N3 Flip ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ, ਤਾਂ ਚੀਨ 'ਚ ਲਾਂਚ ਹੋਏ ਇਸ ਫੋਨ 'ਚ ਕੰਪਨੀ ਨੇ 6.8 ਇੰਚ ਦੀ AMOLED ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ 3.26 ਇੰਚ ਦੀ ਕਵਰ ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਨੇ ਇਸ ਫੋਨ 'ਚ MediaTek Dimensity 9200 SoC ਦਿੱਤਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 50MP ਦਾ ਵਾਈਡ ਐਂਗਲ ਕੈਮਰਾ, 48MP ਦਾ ਅਲਟ੍ਰਾਵਾਈਡ ਕੈਮਰਾ ਅਤੇ 48MP ਦਾ ਪੋਰਟਰੇਟ ਕੈਮਰਾ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 32MP ਦਾ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 4,300mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।