ਪੰਜਾਬ

punjab

ETV Bharat / science-and-technology

Oppo Find N3 Flip ਸਮਾਰਟਫੋਨ ਕੱਲ ਹੋਵੇਗਾ ਭਾਰਤ 'ਚ ਲਾਂਚ, ਲਾਂਚਿੰਗ ਤੋਂ ਪਹਿਲਾ ਹੀ ਕੀਮਤ ਹੋਈ ਲੀਕ - Oppo new smartphone launch date

Oppo Find N3 Flip Launch Date: Oppo Find N3 Flip ਸਮਾਰਟਫੋਨ ਕੱਲ ਭਾਰਤ 'ਚ ਲਾਂਚ ਹੋਣ ਵਾਲਾ ਹੈ। ਲਾਂਚ ਤੋਂ ਪਹਿਲਾ ਹੀ ਇੱਕ ਟਿਪਸਟਰ ਨੇ ਇਸ ਫੋਨ ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ।

Oppo Find N3 Flip Launch Date
Oppo Find N3 Flip Launch Date

By ETV Bharat Punjabi Team

Published : Oct 11, 2023, 4:57 PM IST

ਹੈਦਰਾਬਾਦ: Oppo ਨੇ ਕੁਝ ਸਮੇਂ ਪਹਿਲਾ ਐਲਾਨ ਕੀਤਾ ਸੀ ਕਿ Oppo Find N3 Flip ਸਮਾਰਟਫੋਨ ਨੂੰ 12 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਜਲਦ ਖਤਮ ਹੋਣ ਜਾ ਰਿਹਾ ਹੈ। ਇਹ ਸਮਾਰਟਫੋਨ ਕੱਲ ਭਾਰਤ 'ਚ ਲਾਂਚ ਹੋਣ ਵਾਲਾ ਹੈ। ਇਸ ਦੌਰਾਨ ਇੱਕ ਟਿਪਸਟਰ ਨੇ ਇਸ ਫੋਨ ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। ਲੀਕ ਅਨੁਸਾਰ ਇਸ ਫੋਨ ਦੇ 12GB ਰੈਮ ਅਤੇ 256GB ਸਟੋਰੇਜ ਦੀ ਕੀਮਤ 94,999 ਰੁਪਏ ਹੈ। ਪਰ ਡੀਲ 'ਚ ਇਸ ਸਮਾਰਟਫੋਨ ਦੀ ਕੀਮਤ ਘਟ ਕੇ 89,622 ਰੁਪਏ ਹੋ ਜਾਵੇਗੀ।

Oppo Find N3 Flip ਸਮਾਰਟਫੋਨ ਦੇ ਫੀਚਰਸ: ਕੰਪਨੀ ਇਸ ਸਮਾਰਟਫੋਨ 'ਚ ਫੁੱਲ HD+Resolution ਦੇ ਨਾਲ 6.80 ਇੰਚ ਦਾ AMOLED ਡਿਸਪਲੇ ਆਫ਼ਰ ਕਰਨ ਵਾਲੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ਦੇ AMOLED ਡਿਸਪਲੇ ਦੀ ਗੱਲ ਕੀਤੀ ਜਾਵੇ, ਤਾਂ ਇਸਦਾ ਸਾਈਜ 3.26 ਇੰਚ ਹੋਵੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਕੰਪਨੀ Mali-G715 Immortalis Mp11 GPU ਦੇ ਨਾਲ ਮੀਡੀਆ ਟੇਕ Dimensity 9200 ਚਿਪਸੈੱਟ ਦੇਣ ਵਾਲੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਟੋਗ੍ਰਾਫ਼ੀ ਲਈ ਕੰਪਨੀ ਇਸ ਫੋਨ 'ਚ OIS ਫੀਚਰ ਦੇ ਨਾਲ 50 ਮੈਗਾਪਿਕਸਲ ਦਾ ਮੇਨ ਕੈਮਰਾ ਦੇਣ ਵਾਲੀ ਹੈ। ਇਸ ਤੋਂ ਇਲਾਵਾ ਫੋਨ 'ਚ ਤੁਹਾਨੂੰ 8 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 32 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਮਿਲੇਗਾ। ਸੈਲਫੀ ਲਈ ਇਸ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਆਫ਼ਰ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ 4,300mAh ਦੀ ਬੈਟਰੀ ਦਿੱਤੀ ਜਾਵੇਗੀ, ਜੋ 44 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Oppo Find N3 Flip ਸਮਾਰਟਫੋਨ ਦੀ ਕੀਮਤ: Oppo Find N3 Flip ਸਮਾਰਟਫੋਨ ਕੱਲ ਭਾਰਤ 'ਚ ਲਾਂਚ ਹੋ ਜਾਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ। ਫਿਲਹਾਲ ਕੰਪਨੀ ਨੇ ਅਧਿਕਾਰਿਤ ਤੌਰ 'ਤੇ ਇਸ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਨਹੀ ਕੀਤਾ ਹੈ। ਪਰ ਇੱਕ ਟਿਪਸਟਰ ਨੇ Oppo Find N3 Flip ਸਮਾਰਟਫੋਨ ਦੇ ਲਾਂਚ ਹੋਣ ਤੋਂ ਪਹਿਲਾ ਹੀ ਇਸਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। Oppo Find N3 Flip ਸਮਾਰਟਫੋਨ ਦੀ ਕੀਮਤ 94,999 ਰੁਪਏ ਹੈ। ਇਸ ਸਮਾਰਟਫੋਨ ਨੂੰ ਡੀਲ 'ਚ ਤੁਸੀਂ 89,622 ਰੁਪਏ ਦੀ ਘਟ ਕੀਮਤ 'ਚ ਖਰੀਦ ਸਕਦੇ ਹੋ।

ABOUT THE AUTHOR

...view details