ਹੈਦਰਾਬਾਦ: Oppo ਨੇ ਭਾਰਤ 'ਚ ਨਵਾਂ ਸਮਾਰਟਫੋਨ F23 5G ਲਾਂਚ ਕਰ ਦਿੱਤਾ ਹੈ। ਇਸ ਮਿਡ ਰੇਂਜ ਫੋਨ ਨੂੰ ਫਲੈਟ ਫਰੇਮ ਡਿਜ਼ਾਈਨ ਅਤੇ ਹੈਂਡੀ ਟੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਫੋਨ ਬਹੁਤ ਪਤਲਾ ਅਤੇ ਹਲਕਾ ਹੈ। ਇਹ ਫੋਨ ਸਿਰਫ ਸਿੰਗਲ ਸਟੋਰੇਜ ਆਪਸ਼ਨ 'ਚ ਆਉਂਦਾ ਹੈ। ਇਸ 'ਚ ਤੁਹਾਨੂੰ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਮਿਲੇਗੀ।
ETV Bharat / science-and-technology
Oppo F23 5G ਹੋਇਆ ਲਾਂਚ, ਇਸ ਕੀਮਤ 'ਤੇ ਖਰੀਦ ਸਕਦੇ ਹੋ ਤੁਸੀਂ ਇਹ ਸਮਾਰਟਫ਼ੋਨ - Oppo F23 5G launch
Oppo ਨੇ ਭਾਰਤ ਵਿੱਚ ਇੱਕ ਮਿਡ ਰੇਂਜ ਸਮਾਰਟਫੋਨ ਲਾਂਚ ਕੀਤਾ ਹੈ। ਤੁਸੀਂ ਇਸਨੂੰ ਦੋ ਰੰਗਾਂ ਵਿੱਚ ਖਰੀਦ ਸਕਦੇ ਹੋ। ਸਮਾਰਟਫੋਨ ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ।
Oppo F23 5G ਸਮਾਰਟਫ਼ੋਨ ਦੀ ਕੀਮਤ ਅਤੇ ਕਲਰ ਆਪਸ਼ਨ: ਕੰਪਨੀ ਨੇ OPPO F23 5G ਨੂੰ ਦੋ ਕਲਰ ਅਤੇ ਸਿੰਗਲ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਹੈ। ਸਮਾਰਟਫੋਨ ਦੇ 8 ਜੀਬੀ ਰੈਮ ਅਤੇ 256 ਜੀਬੀ ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 24,999 ਰੁਪਏ ਹੈ। ਤੁਸੀਂ ਇਸਨੂੰ ਅੱਜ ਤੋਂ ਓਪੋ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਪ੍ਰੀ-ਬੁੱਕ ਕਰ ਸਕਦੇ ਹੋ। SBI, HDFC, Kotak ਅਤੇ ICICI ਬੈਂਕ ਦੇ ਕਾਰਡਾਂ 'ਤੇ ਸਮਾਰਟਫੋਨ 'ਤੇ 10% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ 2,500 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ। ਕੰਪਨੀ ਨੇ ਇਸ ਫੋਨ ਨੂੰ ਗੋਲਡ ਅਤੇ ਬਲੈਕ ਕਲਰ 'ਚ ਲਾਂਚ ਕੀਤਾ ਹੈ।
Oppo F23 5G ਸਮਾਰਟਫ਼ੋਨ ਦੇ ਫ਼ੀਚਰਸ:ਇਸ ਫੋਨ 'ਚ 6.72 ਇੰਚ ਦੀ IPS LCD ਸਕਰੀਨ ਹੈ। ਫੁੱਲ HD ਪਲੱਸ ਰੈਜ਼ੋਲਿਊਸ਼ਨ ਦੇ ਨਾਲ ਇਸਦੀ ਰਿਫਰੈਸ਼ ਰੇਟ 120 Hz ਹੈ। F23 5G 'ਚ Snapdragon 695 SoC ਚਿਪਸੈੱਟ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 13 'ਤੇ ਚੱਲਦਾ ਹੈ। ਇਸ ਫੋਨ 'ਚ ਤੁਹਾਨੂੰ 256 ਜੀਬੀ ਸਟੋਰੇਜ ਮਿਲੇਗੀ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 1 ਟੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ 'ਚ ਟ੍ਰਿਪਲ ਕੈਮਰਾ ਸੈੱਟਅਪ ਲਈ ਦੋ ਰਾਉਂਡ ਸੈਕਸ਼ਨ ਦਿੱਤੇ ਗਏ ਹਨ। ਫੋਨ 'ਚ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ, ਦੋ-ਦੋ ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਮਾਈਕ੍ਰੋ ਲੈਂਸ ਹੈ। ਇਸ ਦਾ ਮਾਈਕ੍ਰੋ ਲੈਂਸ 40 ਗੁਣਾ ਜ਼ੂਮ ਕੁਆਲਿਟੀ ਨੂੰ ਸਪੋਰਟ ਕਰਦਾ ਹੈ। ਇਸ ਦੇ ਫਰੰਟ 'ਚ 32MP ਸੈਲਫੀ ਕੈਮਰਾ ਹੈ। ਇਸ ਸਮਾਰਟਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਦੇ ਨਾਲ 67W ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ 18 ਮਿੰਟਾਂ 'ਚ ਅੱਧਾ ਚਾਰਜ ਹੋ ਜਾਂਦਾ ਹੈ।