ਹੈਦਰਾਬਾਦ: ਚੀਨੀ ਕੰਪਨੀ Oppo ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ Oppo A79 5G ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 20 ਹਜ਼ਾਰ ਰੁਪਏ ਰੱਖੀ ਗਈ ਹੈ। ਇਹ ਫੋਨ IP54 ਰੇਟਿੰਗ ਆਫ਼ਰ ਕਰਦਾ ਹੈ। ਇਸ ਸਮਾਰਟਫੋਨ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Oppo A79 5G ਸਮਾਰਟਫੋਨ ਦੀ ਕੀਮਤ: Oppo ਨੇ ਆਪਣੇ ਨਵੇਂ ਸਮਾਰਟਫੋਨ ਦੀ ਕੀਮਤ 19,999 ਰੁਪਏ ਰੱਖੀ ਹੈ। ਇਸ ਸਮਾਰਟਫੋਨ ਦੀ ਸੇਲ 28 ਅਕਤੂਬਰ ਤੋਂ ਸ਼ੁਰੂ ਹੋਵੇਗੀ। Oppo A79 5G ਸਮਾਰਟਫੋਨ ਨੂੰ ਕੰਪਨੀ ਨੇ ਗ੍ਰੀਨ ਅਤੇ ਬਲੈਕ ਦੋ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਤੁਸੀਂ Oppo Store, ਫਲਿੱਪਕਾਰਟ ਜਾਂ ਐਮਾਜ਼ਾਨ ਤੋਂ ਖਰੀਦ ਸਕਦੇ ਹੋ।
Oppo A79 5G ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: ਇਸ ਸਮਾਰਟਫੋਨ 'ਤੇ ICICI ਬੈਂਕ, SBI Bank, Kotak Bank, IDFC First Bank, Bank Of Baroda Credit Card, AU Finance Bank ਅਤੇ One Card ਤੋਂ ਭੁਗਤਾਨ ਕਰਨ 'ਤੇ 4000 ਰੁਪਏ ਤੱਕ ਦਾ ਕੈਸ਼ਬੈਕ ਆਫ਼ਰ ਕੀਤਾ ਜਾ ਰਿਹਾ ਹੈ। ਕੰਪਨੀ Oppo ਗ੍ਰਾਹਕਾਂ ਨੂੰ ਪੁਰਾਣੇ ਡਿਵਾਈਸਾਂ ਦੇ ਬਦਲੇ 4000 ਰੁਪਏ ਤੱਕ ਦਾ ਐਕਸਚੇਜ਼ ਡਿਸਕਾਊਂਟ ਵੀ ਦੇ ਰਹੀ ਹੈ। ਗ੍ਰਾਹਕ ਇਸ ਸਮਾਰਟਫੋਨ ਨੂੰ No-Cost EMI 'ਤੇ ਵੀ ਖਰੀਦ ਸਕਦੇ ਹਨ।
Oppo A79 5G ਸਮਾਰਟਫੋਨ ਦੇ ਫੀਚਰਸ: Oppo A79 5G ਸਮਾਰਟਫੋਨ 'ਚ 6.72 ਇੰਚ ਦੀ ਫੁੱਲ HD+ ਸਨਲਾਈਟ ਡਿਸਪਲੇ ਪੰਚ-ਹੋਲ ਕੈਮਰੇ ਦੇ ਨਾਲ ਦਿੱਤੀ ਗਈ ਹੈ। ਇਹ ਡਿਸਪਲੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP AI ਕੈਮਰਾ, 2MP ਦਾ ਪੋਰਟਰੇਟ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਮੀਡੀਆਟੇਕ 6020 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 128GB ਸਟੋਰੇਜ ਮਿਲਦੀ ਹੈ। Oppo A79 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।