ਹੈਦਰਾਬਾਦ: Oppo A38 ਸਮਾਰਟਫੋਨ ਭਾਰਤ 'ਚ ਜਲਦ ਲਾਂਚ ਹੋਵੇਗਾ। ਇਹ ਸਮਾਰਟਫੋਨ HD+ ਡਿਸਪਲੇ ਦੇ ਨਾਲ ਆਉਦਾ ਹੈ ਅਤੇ ਮੀਡੀਆਟੇਕ ਚਿਪਸੈੱਟ ਨਾਲ ਲੈਂਸ ਹੈ। ਇਸ ਸਮਾਰਟਫੋਨ ਨੂੰ BIS 'ਤੇ ਦੇਖਿਆ ਗਿਆ ਹੈ। Oppo A38 ਨੂੰ ਬਲੈਕ ਅਤੇ ਗੋਲਡ ਕਲਰ ਆਪਸ਼ਨ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ।
ETV Bharat / science-and-technology
Oppo A38 ਸਮਾਰਟਫੋਨ ਭਾਰਤ 'ਚ ਜਲਦ ਹੋਵੇਗਾ ਲਾਂਚ, ਮਿਲਣਗੇ ਇਹ ਫੀਚਰਸ - ਸੈਮਸੰਗ ਜਲਦ ਲਾਂਚ ਕਰੇਗਾ ਗਲੈਕਸੀ ਟੈਬ A9
Oppo A38 India Launch: ਮਸ਼ਹੂਰ ਸਮਾਰਟਫੋਨ ਕੰਪਨੀ Oppo ਜਲਦ ਭਾਰਤ 'ਚ Oppo A38 ਨੂੰ ਪੇਸ਼ ਕਰ ਸਕਦੀ ਹੈ। ਇਹ ਸਮਾਰਟਫੋਨ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ।
Published : Sep 5, 2023, 2:54 PM IST
Oppo A38 ਦੇ ਫੀਚਰਸ: Oppo A38 ਸਮਾਰਟਫੋਨ 'ਚ 6.56 ਇੰਚ HD+LCD ਸਕ੍ਰੀਨ ਮਿਲੇਗੀ। ਡਿਸਪਲੇ 90Hz ਦੀ ਰਿਫ੍ਰੈਸ਼ ਦਰ ਅਚੇ 720 nits ਤੱਕ ਪੀਕ ਬ੍ਰਾਈਟਨੈਸ ਦੇ ਨਾਲ ਲੈਸ ਹੋਵੇਗੀ। ਵਧੀਆ ਪ੍ਰਦਰਸ਼ਨ ਲਈ ਮੀਡੀਆਟੇਕ ਹੀਲੀਓ G85 ਪ੍ਰੋਸੈਸਰ ਮਿਲੇਗਾ। Oppo A38 ਸਮਾਰਟਫੋਨ 4GB LPDDR4X ਰੈਮ ਅਤੇ 128GB eMMC 5.1 ਸਟੋਰੇਜ ਨਾਲ ਲੈਸ ਹੋਵੇਗਾ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 50MP ਦਾ ਪ੍ਰਾਈਮਰੀ ਰਿਅਰ ਕੈਮਰਾ, 2MP ਦਾ ਪੋਰਟਰੇਟ ਕੈਮਰਾ ਅਤੇ LED ਫਲੈਸ਼ ਹੈ। ਸੈਲਫ਼ੀ ਅਤੇ ਵੀਡੀਓ ਕਾਲ ਲਈ ਫੋਨ 'ਚ 5MP ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਚ 5,000mAh ਦੀ ਬੈਟਰੀ ਹੈ, ਜੋ 33 ਵਾਟ SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿੱਚ ਦੋਹਰਾ ਬੈਂਡ WIFI ਕਨੈਕਟੀਵਿਟੀ, ਬਲੂਟੁੱਥ 5.3, GPS ਅਤੇ ਇੱਕ USB ਟਾਈਪ-ਸੀ ਪੋਰਟ ਲਈ WIFI 802.11 SC ਸਪੋਰਟ ਵੀ ਹੈ।
ਸੈਮਸੰਗ ਜਲਦ ਲਾਂਚ ਕਰੇਗਾ ਗਲੈਕਸੀ ਟੈਬ A9:ਸੈਮਸੰਗ ਨੇ ਕੁਝ ਦਿਨ ਪਹਿਲਾ ਹੀ ਬਾਜ਼ਾਰ 'ਚ ਗਲੈਕਸੀ ਟੈਬ S9 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਆਪਣੀ A ਸੀਰੀਜ਼ ਦੇ ਇੱਕ ਟੈਬ ਨੂੰ ਲਿਆਉਣ ਦੀ ਤਿਆਰੀ 'ਚ ਹੈ। ਕੰਪਨੀ ਨੇ ਅਜੇ ਗਲੈਕਸੀ ਟੈਬ A9 ਦੀ ਲਾਂਚ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਇਸ ਟੈਬ ਨੂੰ BIS 'ਤੇ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਇਸ ਟੈਬ ਦੇ ਜਲਦ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਫੀਚਰਸ ਦੀ ਗੱਲ ਕਰੀਏ, ਤਾਂ ਸੈਮਸੰਗ ਗਲੈਕਸੀ ਟੈਬ A9 ਵਿੱਚ ਕੰਪਨੀ ਵੱਡਾ ਕੈਮਰਾ ਅਤੇ ਫਾਸਟ ਡਿਸਪਲੇ ਆਫ਼ਰ ਕਰਨ ਵਾਲੀ ਹੈ। ਸੈਮਸੰਗ ਗਲੈਕਸੀ ਟੈਬ A9 ਵਿੱਚ ਤੁਹਾਨੂੰ ਵਿਸ਼ਵ ਕਨੈਕਟਿਵੀਟੀ ਅਤੇ ਸਟ੍ਰੀਮਿੰਗ ਵੀ ਮਿਲੇਗੀ। ਇਸ ਪੈਡ 'ਚ ਕੰਪਨੀ 5100mAh ਦੀ ਬੈਟਰੀ ਆਫ਼ਰ ਕਰਨ ਵਾਲੀ ਹੈ। ਇਹ ਬੈਟਰੀ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। BIS ਲਿਸਟਿੰਗ ਅਨੁਸਾਰ, ਨਵੇਂ ਪੈਡ ਦਾ ਮਾਡਲ ਨੰਬਰ SM-X115 ਹੈ। ਕਨੈਕਟਿਵੀਟੀ ਲਈ ਇਸ ਵਿੱਚ ਕੰਪਨੀ 5G, WIFI, ਬਲੂਟੁੱਥ, GPS ਅਤੇ FM ਸਪੋਰਟ ਵਰਗੇ ਆਪਸ਼ਨ ਦੇਵੇਗੀ। ਸੈਮਸੰਗ ਗਲੈਕਸੀ ਟੈਬ A9 ਦੇ ਨਾਲ ਹੀ ਕੰਪਨੀ ਟੈਬ A9+ ਵੀ ਲਾਂਚ ਕਰੇਗੀ। ਅਗਲੇ ਕੁਝ ਦਿਨਾਂ ਤੱਕ ਕੰਪਨੀ ਸੈਮਸੰਗ ਗਲੈਕਸੀ ਟੈਬ A9 ਬਾਰੇ ਜਾਣਕਾਰੀ ਸ਼ੇਅਰ ਕਰ ਸਕਦੀ ਹੈ।