ਹੈਦਰਾਬਾਦ: Samsung ਆਪਣੇ ਗ੍ਰਾਹਕਾਂ ਲਈ Samsung Galaxy S24 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 Ultra ਸਮਾਰਟਫੋਨ ਸ਼ਾਮਲ ਹਨ। ਕੋਰੀਅਨ ਕੰਪਨੀ Samsung ਦਾ ਇਸ ਸਾਲ ਦਾ ਸਭ ਤੋਂ ਵੱਡਾ ਇਵੈਂਟ ਗਲੈਕਸੀ ਅਨਪੈਕਡ 2024, San Jose, ਕੈਲੀਫੋਰਨੀਆ 'ਚ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ 'ਚ ਕੰਪਨੀ Samsung Galaxy S24 ਸੀਰੀਜ਼ ਤੋਂ ਇਲਾਵਾ, AI 'ਤੇ ਵੀ ਅਪਡੇਟ ਦੇਵੇਗੀ। ਲੀਕਸ ਦੀ ਮੰਨੀਏ, ਤਾਂ ਕੰਪਨੀ ਆਪਣੇ Guass AI ਟੂਲ ਨੂੰ ਵੀ ਇਸ ਇਵੈਂਟ 'ਚ ਲਾਂਚ ਕਰ ਸਕਦੀ ਹੈ।
Samsung Galaxy S24 ਦੇ ਫੀਚਰਸ: Samsung Galaxy S24 'ਚ 6.2 ਇੰਚ ਦੀ FHD+Dynamic 2xAMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 2600nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ OIS ਸਪੋਰਟ ਦੇ ਨਾਲ, 12MP ਦਾ ਵਾਈਡ ਕੈਮਰਾ ਅਤੇ 10MP ਦਾ ਟੈਲੀਫੋਟੋ ਕੈਮਰਾ 3x ਆਪਟੀਕਲ ਜ਼ੂਮ ਦੇ ਨਾਲ ਮਿਲੇਗਾ। ਇਸਦੇ ਨਾਲ ਹੀ 12MP ਦਾ ਫਰੰਟ ਕੈਮਰਾ ਵੀ ਮਿਲ ਸਕਦਾ ਹੈ। ਇਸ ਫੋਨ 'ਚ 4,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ ਟਾਈਪ-ਸੀ ਚਾਰਜਿੰਗ, IP68 ਰੇਟਿੰਗ ਅਤੇ Exynos 2400 ਚਿਪਸੈੱਟ ਨੂੰ ਸਪੋਰਟ ਕਰੇਗੀ।