ਹੈਦਰਾਬਾਦ: ਐਮਾਜ਼ਾਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 10 ਨਵੰਬਰ ਨੂੰ ਖਤਮ ਹੋਣ ਜਾ ਰਹੀ ਹੈ। ਇਸ ਸੇਲ 'ਚ OnePlus 11 5G ਸਮਾਰਟਫੋਨ ਡਿਸਕਾਊਂਟ ਦੇ ਨਾਲ ਮਿਲ ਰਿਹਾ ਹੈ। ਇਹ ਸਮਾਰਟਫੋਨ 50,000 ਰੁਪਏ ਤੱਕ ਦੇ ਐਕਸਚੇਜ਼ ਬੋਨਸ ਦੇ ਨਾਲ ਮਿਲ ਰਿਹਾ ਹੈ।
ETV Bharat / science-and-technology
Amazon ਦੀ ਸੇਲ ਖਤਮ ਹੋਣ 'ਚ ਸਿਰਫ਼ 1 ਦਿਨ ਬਾਕੀ, ਸੇਲ 'ਚ ਸ਼ਾਨਦਾਰ ਆਫ਼ਰਸ ਦੇ ਨਾਲ ਮਿਲ ਰਿਹਾ OnePlus 11 5G ਸਮਾਰਟਫੋਨ - OnePlus 11 5G Smartphone Features
Amazon Great Indian Festival Sale: ਐਮਾਜ਼ਾਨ ਸੇਲ 10 ਨਵੰਬਰ ਨੂੰ ਖਤਮ ਹੋਣ ਜਾ ਰਹੀ ਹੈ। ਇਸ ਸੇਲ 'ਚ OnePlus 11 5G ਸਮਾਰਟਫੋਨ ਸਸਤੇ 'ਚ ਮਿਲ ਰਿਹਾ ਹੈ। ਸੇਲ ਖਤਮ ਹੋਣ ਤੋਂ ਪਹਿਲਾ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਤੇ ਖਰੀਦ ਸਕਦੇ ਹੋ।
Published : Nov 8, 2023, 12:40 PM IST
OnePlus 11 5G ਸਮਾਰਟਫੋਨ 'ਤੇ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ:ਐਮਾਜ਼ਾਨ ਸੇਲ 'ਚ OnePlus 11 5G ਦੇ 8GB+128GB ਵਾਲਾ ਮਾਡਲ 56,998 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ 'ਤੇ 50,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਜੇਕਰ ਤੁਸੀਂ ਪੁਰਾਣੇ ਫੋਨ 'ਤੇ ਐਕਸਚੇਜ਼ ਬੋਨਸ ਦਾ ਲਾਭ ਲੈਂਦੇ ਹੋ, ਤਾਂ ਤੁਸੀਂ ਇਸ ਸਮਾਰਟਫੋਨ ਨੂੰ 50,000 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ OnePlus 11 5G ਦੇ 16GB+256GB ਵਾਲਾ ਮਾਡਲ 61,999 ਰੁਪਏ 'ਚ ਮਿਲ ਰਿਹਾ ਹੈ। ਇਸ ਮਾਡਲ 'ਤੇ ਵੀ 50,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਮਿਲ ਰਿਹਾ ਹੈ।OnePlus 11 5G ਦੇ ਦੋਨੋ ਮਾਡਲਾਂ 'ਤੇ ਕੂਪਨ ਅਤੇ ਬੈਂਕ ਆਫ਼ਰਸ ਵੀ ਮਿਲ ਰਹੇ ਹਨ।
- iQOO 12 ਸੀਰੀਜ਼ ਨੇ ਲਾਂਚ ਤੋਂ 1 ਘੰਟੇ ਬਾਅਦ ਹੀ ਤੋੜੇ ਸਾਰੇ ਰਿਕਾਰਡਸ, ਚੀਨੀ ਯੂਜ਼ਰਸ ਦੀ ਮਿਲ ਰਹੀ ਸ਼ਾਨਦਾਰ ਪ੍ਰਤੀਕਿਰੀਆਂ, ਜਾਣੋ ਭਾਰਤ 'ਚ ਇਸਦੀ ਲਾਂਚ ਡੇਟ
- Samsung ਯੂਜ਼ਰਸ ਲਈ ਕੰਪਨੀ ਨੇ ਰੋਲਆਊਟ ਕੀਤਾ 'Bixby Text Call' ਫੀਚਰ, ਹੁਣ ਆਉਣ ਵਾਲੀਆਂ ਕਾਲਾਂ ਨੂੰ ਚੁੱਕਣ ਦੀ ਸਮੱਸਿਆਂ ਹੋਵੇਗੀ ਖਤਮ
- Realme 11 Pro 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਐਮਾਜ਼ਾਨ ਸੇਲ 'ਚ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ
OnePlus 11 5G ਸਮਾਰਟਫੋਨ ਦੇ ਫੀਚਰਸ:OnePlus 11 5G ਸਮਾਰਟਫੋਨ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ 8GB+128GB ਅਤੇ 16GB+256GB ਸਟੋਰੇਜ ਦਿੱਤੀ ਗਈ ਹੈ। OnePlus 11 5G ਸਮਾਰਟਫੋਨ Titan Black, Eternal Green ਅਤੇ Marble Odyssey ਕਲਰ ਆਪਸ਼ਨਾਂ 'ਚ ਆਉਦਾ ਹੈ। ਇਨ੍ਹਾਂ ਕਲਰਾਂ 'ਚੋ Marble Odyssey ਕਲਰ ਵਾਲਾ ਸਮਾਰਟਫੋਨ ਜ਼ਿਆਦਾ ਮਹਿੰਗਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਤਿੰਨ ਰਿਅਰ ਕੈਮਰੇ ਦਿੱਤੇ ਗਏ ਹਨ, ਜਿਸ 'ਚ OIS ਸਪੋਰਟ ਦੇ ਨਾਲ 50MP ਪ੍ਰਾਈਮਰੀ ਲੈਂਸ, 48MP ਅਲਟ੍ਰਾਵਾਈਡ ਲੈਂਸ ਅਤੇ 2x ਆਪਟੀਕਲ ਜੂਮ ਦੇ ਨਾਲ 32MP ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। ਇਸ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਪ੍ਰੋਸੈਸਰ ਦਿੱਤਾ ਗਿਆ ਹੈ। OnePlus 11 5G ਸਮਾਰਟਫੋਨ 5,000mAh ਦੀ ਬੈਟਰੀ ਦੇ ਨਾਲ ਆਉਦਾ ਹੈ, ਜੋ 100 ਵਾਟ SuperVOOC ਚਾਰਜਿੰਗ ਨੂੰ ਸਪੋਰਟ ਕਰਦਾ ਹੈ।