ਪੰਜਾਬ

punjab

ETV Bharat / science-and-technology

Oneplus ਜਲਦ ਲਾਂਚ ਕਰੇਗਾ ਆਪਣਾ ਨਵਾਂ ਟੈਬਲੈਟ, ਮਿਲਣਗੇ ਕਈ ਸ਼ਾਨਦਾਰ ਫੀਚਰਸ

Oneplus Upcoming Tablet: Oneplus ਜਲਦ ਇੱਕ ਨਵਾਂ ਟੈਬਲੇਟ ਲਾਂਚ ਕਰੇਗਾ। ਕੰਪਨੀ ਨੇ ਟੈਬਲੇਟ ਨੂੰ ਲੈ ਕੇ ਟਵਿੱਟਰ 'ਤੇ ਟੀਜ ਕਰ ਦਿੱਤਾ ਹੈ।

Oneplus Upcoming Tablet
Oneplus Pad Go

By ETV Bharat Punjabi Team

Published : Sep 15, 2023, 10:05 AM IST

ਹੈਦਰਾਬਾਦ: Oneplus ਜਲਦ ਭਾਰਤ 'ਚ ਇੱਕ ਟੈਬਲੇਟ ਲਾਂਚ ਕਰ ਸਕਦਾ ਹੈ। ਕੰਪਨੀ ਨੇ ਨਵੇਂ ਟੈਬਲੇਟ ਨੂੰ ਲੈ ਕੇ ਟਵਿੱਟਰ 'ਤੇ ਟੀਜ ਕਰ ਦਿੱਤਾ ਹੈ। ਕੰਪਨੀ ਨੇ ਪੋਸਟ ਸ਼ੇਅਰ ਕਰਕੇ ਲਿਖਿਆ," AllPlay, Allday Coming Soon." ਕੰਪਨੀ ਇੱਕ ਅਜਿਹਾ ਟੈਬਲੇਟ ਲਿਆਉਣ ਵਾਲੀ ਹੈ, ਜਿਸਦੀ ਬੈਟਰੀ ਦਿਨ ਭਰ ਚਲੇਗੀ। ਲੀਕਸ ਦੀ ਮੰਨੀਏ, ਤਾਂ ਇਹ ਟੈਬਲੇਟ Oneplus Pad Go ਹੋ ਸਕਦਾ ਹੈ। ਟੀਜ਼ਰ ਅਨੁਸਾਰ, ਤੁਹਾਨੂੰ ਪਿਛਲੇ ਟੈਬਲੇਟ ਦੀ ਤਰ੍ਹਾਂ ਇਸ 'ਚ ਵੀ ਇੱਕ ਕੈਮਰਾ ਟਾਪ ਸੈਂਟਰ 'ਚ ਮਿਲੇਗਾ ਅਤੇ ਵਿਚਕਾਰ ਕੰਪਨੀ ਦਾ ਲੋਗੋ ਹੋਵੇਗਾ।

Oneplus Pad Go ਟੈਬਲੇਟ ਦੇ ਫੀਚਰਸ:ਇਸ ਟੈਬਲੇਟ 'ਚ ਤੁਹਾਨੂੰ 11.6 ਇੰਚ ਦੀ LCD ਡਿਸਪਲੇ 144Hz ਰਿਫ੍ਰੈਸ਼ ਦਰ ਦੇ ਨਾਲ ਮਿਲਦੀ ਹੈ। ਇਸ 'ਚ ਡਿਸਪਲੇ 500nits ਦੇ ਬ੍ਰਾਈਟਨੈਸ ਨੂੰ ਸਪੋਰਟ ਮਿਲ ਸਕਦਾ ਹੈ। ਇਸ 'ਚ ਤੁਹਾਨੂੰ MediaTek Dimensity 9000 ਚਿਪਸੈਟ ਦਾ ਸਪੋਰਟ ਮਿਲ ਸਕਦਾ ਹੈ। ਟੈਬਲੇਟ 'ਚ 8GB LPDDR5 ਰੈਮ ਅਤੇ 128GB UFS 3.1 ਸਟੋਰੇਜ ਮਿਲ ਸਕਦੀ ਹੈ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ 67 ਵਾਟ SuperVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ 9510mAh ਦੀ ਬੈਟਰੀ ਮਿਲਦੀ ਹੈ। ਇਸ ਦੀ ਕੀਮਤ 37,999 ਰੁਪਏ ਹੋ ਸਕਦੀ ਹੈ।

Redmi Note 13 Series 21 ਸਤੰਬਰ ਨੂੰ ਹੋਵੇਗੀ ਲਾਂਚ: Redmi Note 13 Series ਅਗਲੇ ਹਫ਼ਤੇ ਲਾਂਚ ਹੋਣ ਲਈ ਤਿਆਰ ਹੈ। Xiaomi ਨੇ Redmi Note 13 Series ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ 21 ਸਤੰਬਰ ਨੂੰ ਲਾਂਚ ਹੋਵੇਗਾ। Redmi Note 13 Series 'ਚ Redmi Note 13, Redmi Note 13 Pro ਅਤੇ Redmi Note 13 Pro+5G ਸਮਾਰਟਫੋਨ ਦੇ ਸ਼ਾਮਲ ਹੋਣ ਦੀ ਉਮੀਦ ਹੈ। Xiaomi ਵੱਲੋ ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, Redmi Note 13 Series 'ਚ ਕਈ ਸ਼ਾਨਦਾਨ ਫੀਚਰਸ ਮਿਲਣਗੇ। ਕੰਪਨੀ ਫਿਲਹਾਲ ਇਨ੍ਹਾਂ ਸਮਾਰਟਫੋਨਾਂ ਨੂੰ ਚੀਨ 'ਚ ਲਾਂਚ ਕਰੇਗੀ। Xiaomi ਨੇ ਅੱਜ ਲਾਂਚ ਡੇਟ ਦਾ ਐਲਾਨ ਕਰਦੇ ਹੋਏ Redmi Note 13 Series ਦੇ ਦੋ ਸਮਾਰਟਫੋਨਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਇੱਕ Vivo ਪੋਸਟ 'ਚ ਦੱਸਿਆ ਕਿ ਤਸਵੀਰ 'ਚ ਖੱਬੇ ਪਾਸੇ ਫੋਨ Redmi Note 13 Pro+ ਹੈ, ਜੋ ਲੈਦਰ ਬੈਕ ਪੈਨਲ ਦੇ ਨਾਲ ਆਵੇਗਾ, ਜਦਕਿ ਸੱਜੇ ਪਾਸੇ ਫੋਨ Redmi Note 13 Pro ਹੈ, ਜਿਸ 'ਚ ਗਲਾਸ ਬੈਕ ਪੈਨਲ ਹੋਵੇਗਾ। ਇਸ ਤੋਂ ਪਹਿਲਾ ਟਿਪਸਟਰ ਨੇ ਖੁਲਾਸਾ ਕੀਤਾ ਸੀ ਕਿ Redmi Note 13 ਅਤੇ Redmi Note 13 Pro 'ਚ 5120mAh ਦੀ ਬੈਟਰੀ ਹੋਵੇਗੀ, ਜੋ 67 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Redmi Note 13 Pro+ 'ਚ 5000mAh ਦੀ ਬੈਟਰੀ ਹੋਵੇਗੀ, ਜੋ 120 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Redmi Note 13 'ਚ Dimensity 7200 ਅਲਟ੍ਰਾ ਪ੍ਰੋਸੈਸਰ ਮਿਲੇਗਾ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ 200MP ਤੱਕ ਦਾ ਕੈਮਰਾ ਮਿਲੇਗਾ ਅਤੇ 30fps 'ਤੇ 4K ਵੀਡੀਓ ਰਿਕਾਰਡਿੰਗ ਦਾ ਵੀ ਸਪੋਰਟ ਮਿਲੇਗਾ। ਇਸ ਤੋਂ ਇਲਾਵਾ Redmi Note 13 Pro ਅਤੇ Redmi Note 13 Pro+ 'ਚ 6.67 ਇੰਚ AMOLED ਡਿਸਪਲੇ ਮਿਲੇਗਾ। Redmi Note 13 Pro+ 18GB ਦੇ ਰੈਮ ਦੇ ਨਾਲ ਆਵੇਗਾ, ਜਦਕਿ Redmi Note 13 Pro 16GB ਰੈਮ ਦੇ ਨਾਲ ਆਵੇਗਾ। ਇਹ ਸਮਾਰਟਫੋਨ 128GB, 256GB, 512GB ਅਤੇ 1TB ਸਟੋਰੇਜ 'ਚ ਉਪਲਬਧ ਹੋਣਗੇ। ਦੋਨੋ ਸਮਾਰਟਫੋਨਾਂ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 200MP ਮੇਨ ਕੈਮਰਾ, 8MP ਅਲਟ੍ਰਾ ਵਾਈਡ ਲੈਂਸ ਅਤੇ 2MP ਮੈਕਰੋ ਸੈਂਸਰ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਕੈਮਰਾ ਮਿਲਣ ਦੀ ਉਮੀਦ ਹੈ।

ABOUT THE AUTHOR

...view details