ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਨੇ ਅੱਜ ਭਾਰਤ 'ਚ ਆਪਣਾ ਨਵਾਂ ਟੈਬਲੇਟ OnePlus Pad Go ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਟੈਬਲੇਟ ਨੂੰ 8/128GB WiFi ਦੇ ਨਾਲ, ਦੂਜਾ 8/128GB 4G ਦੇ ਨਾਲ ਅਤੇ ਤੀਜਾ 8/256GB LTE ਦੇ ਨਾਲ ਲਾਂਚ ਕੀਤਾ ਹੈ। ਇਸ ਦੇ ਨਾਲ ਹੀ, ਇਸ ਟੈਬਲੇਟ 'ਚ ਤੁਹਾਨੂੰ 11.35 ਇੰਚ ਦੀ 2.4K LTPS LCD ਡਿਸਪਲੇ 90Hz ਦੇ ਰਿਫ੍ਰੈਸ਼ ਦਰ ਦੇ ਨਾਲ 400nits ਦੀ ਬ੍ਰਾਈਟਨੈਸ ਮਿਲਦੀ ਹੈ।
ETV Bharat / science-and-technology
OnePlus Pad Go ਟੈਬਲੇਟ ਭਾਰਤ 'ਚ ਹੋਇਆ ਲਾਂਚ, ਇਸ ਦਿਨ ਤੋਂ ਸ਼ੁਰੂ ਹੋਵੇਗੀ ਸੇਲ
OnePlus Pad Go Launched: OnePlus ਨੇ ਭਾਰਤ 'ਚ ਆਪਣਾ ਨਵਾਂ ਟੈਬਲੇਟ OnePlus Pad Go ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Published : Oct 6, 2023, 2:41 PM IST
OnePlus Pad Go ਟੈਬਲੇਟ ਦੀ ਕੀਮਤ: OnePlus Pad Go ਦੇ 8/128GB WiFi ਦੀ ਕੀਮਤ 19,999 ਰੁਪਏ ਹੈ ਜਦਕਿ 8/128GB ਅਤੇ 8/256GB LTE ਦੀ ਕੀਮਤ 21,999 ਰੁਪਏ ਅਤੇ 23,999 ਰੁਪਏ ਹੈ। ਇਸ ਟੈਬਲੇਟ ਦੇ ਪ੍ਰੀ ਆਰਡਰਸ 12 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣਗੇ। ਤੁਸੀਂ ਇਸ ਟੈਬਲੇਟ ਨੂੰ ਐਮਾਜ਼ਾਨ ਅਤੇ OnePlus ਦੀ ਵੈੱਬਸਾਈਟ ਤੋਂ ਬੁੱਕ ਕਰ ਸਕੋਗੇ। ਪ੍ਰੀ-ਆਰਡਰ ਕਰਨ ਵਾਲੇ ਗ੍ਰਾਹਕਾਂ ਨੂੰ ਕੰਪਨੀ 1,399 ਰੁਪਏ ਦਾ ਫੋਲੀਓ ਕਵਰ ਵੀ ਫ੍ਰੀ 'ਚ ਦੇਵੇਗੀ। OnePlus Pad Go ਦੀ ਪਹਿਲੀ ਸੇਲ 20 ਅਕਤੂਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
OnePlus Pad Go ਦੇ ਫੀਚਰਸ: OnePlus Pad Go 'ਚ ਤੁਹਾਨੂੰ 11.6 ਇੰਚ ਦੀ 2.4K LCD ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ, ਐਂਡਰਾਈਡ 13, Dolby Atmos ਅਤੇ Wifi ਸਪੋਰਟ ਮਿਲੇਗਾ। ਇਸ ਸਮਾਰਟਫੋਨ 'ਚ 4GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ। OnePlus Pad Go ਟੈਬਲੇਟ 'ਚ ਡਿਸਪਲੇ 500nits ਦੇ ਬ੍ਰਾਈਟਨੈਸ ਦਾ ਸਪੋਰਟ ਮਿਲ ਸਕਦਾ ਹੈ। ਇਸ 'ਚ ਤੁਹਾਨੂੰ MediaTek Dimensity 9000 ਚਿਪਸੈਟ ਦਾ ਸਪੋਰਟ ਮਿਲ ਸਕਦਾ ਹੈ। ਟੈਬਲੇਟ 'ਚ 8GB LPDDR5 ਰੈਮ ਅਤੇ 128GB UFS 3.1 ਸਟੋਰੇਜ ਮਿਲ ਸਕਦੀ ਹੈ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 67 ਵਾਟ SuperVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ 9510mAh ਦੀ ਬੈਟਰੀ ਮਿਲਦੀ ਹੈ।