ਹੈਦਰਾਬਾਦ: OnePlus ਜਲਦ ਹੀ OnePlus Pad Go ਟੈਬਲੇਟ ਲਾਂਚ ਕਰੇਗਾ। ਕੁਝ ਸਮੇਂ ਪਹਿਲਾ OnePlus ਨੇ ਸੋਸ਼ਲ ਮੀਡੀਆ 'ਤੇ ਆਪਣੇ ਆਉਣ ਵਾਲੇ ਟੈਬਲੇਟ ਨੂੰ ਟੀਜ਼ ਕੀਤਾ ਸੀ। ਇਸ ਦੌਰਾਨ ਹੁਣ ਟੈਬਲੇਟ ਦੀ ਲਾਂਚ ਡੇਟ ਵੀ ਸਾਹਮਣੇ ਆ ਗਈ ਹੈ। ਅਗਲੇ ਮਹੀਨੇ ਦੀ 6 ਤਰੀਕ ਨੂੰ OnePlus Pad Go ਟੈਬਲੇਟ ਲਾਂਚ ਹੋਵੇਗਾ।
ETV Bharat / science-and-technology
OnePlus Pad Go ਦੀ ਲਾਂਚ ਡੇਟ ਆਈ ਸਾਹਮਣੇ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ - OnePlus latest news
OnePlus Pad Go launch Date: ਭਾਰਤ 'ਚ OnePlus ਜਲਦ ਆਪਣਾ ਦੂਜਾ ਟੈਬਲੇਟ ਲਾਂਚ ਕਰੇਗਾ। ਲੀਕਸ ਦੀ ਮੰਨੀਏ, ਤਾਂ ਪਹਿਲੇ ਟੈਬਲੇਟ ਨਾਲੋ OnePlus Pad Go ਟੈਬਲੇਟ ਸਸਤਾ ਹੋਵੇਗਾ।
Published : Sep 19, 2023, 1:15 PM IST
OnePlus Pad Go ਟੈਬਲੇਟ ਦੇ ਫੀਚਰਸ: OnePlus Pad Go 'ਚ ਤੁਹਾਨੂੰ 11.6 ਇੰਚ ਦੀ 2.4K LCD ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ, ਐਂਡਰਾਈਡ 13, Dolby Atmos ਅਤੇ Wifi ਸਪੋਰਟ ਮਿਲੇਗਾ। ਇਸ ਸਮਾਰਟਫੋਨ 'ਚ ਤੁਹਾਨੂੰ 4GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਇਸ 'ਚ ਡਿਸਪਲੇ 500nits ਦੇ ਬ੍ਰਾਈਟਨੈਸ ਨੂੰ ਸਪੋਰਟ ਮਿਲ ਸਕਦਾ ਹੈ। ਇਸ 'ਚ ਤੁਹਾਨੂੰ MediaTek Dimensity 9000 ਚਿਪਸੈਟ ਦਾ ਸਪੋਰਟ ਮਿਲ ਸਕਦਾ ਹੈ। ਟੈਬਲੇਟ 'ਚ 8GB LPDDR5 ਰੈਮ ਅਤੇ 128GB UFS 3.1 ਸਟੋਰੇਜ ਮਿਲ ਸਕਦੀ ਹੈ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ 67 ਵਾਟ SuperVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ 9510mAh ਦੀ ਬੈਟਰੀ ਮਿਲਦੀ ਹੈ। OnePlus Pad Go ਟੈਬਲੇਟ 6 ਅਕਤੂਬਰ ਨੂੰ ਲਾਂਚ ਹੋਵੇਗਾ। ਇਸ ਸਮਾਰਟਫੋਨ ਨੂੰ 25,000 ਤੋਂ 30,000 ਰੁਪਏ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ।
Tecno Phantom V Flip 22 ਸਤੰਬਰ ਨੂੰ ਹੋਵੇਗਾ ਲਾਂਚ:Tecno ਜਲਦ ਹੀ Tecno Phantom V Flip ਲਾਂਚ ਕਰਨ ਵਾਲਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ ਬੁੱਕ ਫੋਲਡ ਦੇ ਆਕਾਰ ਦਾ ਹੈ। Phantom V Flip ਕੰਪਨੀ ਦਾ ਫੋਲਡ ਫੋਨ ਲਾਈਨਅੱਪ ਦਾ ਫੋਨ ਹੈ। Tecno ਨੇ Phantom V Flip ਫੋਨ ਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ 22 ਸਤੰਬਰ ਨੂੰ ਇੰਡੀਆਂ 'ਚ ਲਾਂਚ ਹੋਵੇਗਾ। Tecno ਨੇ ਇੱਕ Media Invitation ਸ਼ੇਅਰ ਕੀਤਾ ਹੈ। ਇਸ 'ਚ ਪੁਸ਼ਟੀ ਕੀਤੀ ਗਈ ਹੈ ਕਿ Tecno Phantom V Flip ਸਮਾਰਟਫੋਨ 22 ਸਤੰਬਰ ਨੂੰ ਇੰਡੀਆ ਸਮੇਤ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ Tecno Phantom V Flip ਦੇ ਲਾਂਚ ਦੀ ਪੁਸ਼ਟੀ ਕਰਦੇ ਹੋਏ ਆਪਣੀ ਵੈੱਬਸਾਈਟ ਨੂੰ ਅਪਡੇਟ ਕੀਤਾ ਹੈ। ਇਹ ਸਮਾਰਟਫੋਨ 22 ਸਤੰਬਰ ਨੂੰ ਦੁਪਹਿਰ 12:30 ਵਜੇ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨ ਭਾਰਤ 'ਚ ਈ-ਕਮਾਰਸ ਸਾਈਟ 'ਤੇ ਆਨਲਾਈਨ ਉਪਲਬਧ ਹੋਵੇਗਾ।