ਹੈਦਰਾਬਾਦ:ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਆਪਣਾ ਨਵਾਂ ਸਮਾਰਟਫੋਨ OnePlus Open ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਰਟਫੋਨ 19 ਅਕਤੂਬਰ ਨੂੰ ਸ਼ਾਮ 7:30 ਵਜੇ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨ ਸੈਮਸੰਗ ਗਲੈਕਸੀ ਫੋਲਡ 5 ਨੂੰ ਟੱਕਰ ਦੇ ਸਕਦਾ ਹੈ। ਮੀਡੀਆ ਰਿਪੋਰਟਸ ਅਨੁਸਾਰ, ਇਸ ਫੋਨ ਦੀ ਕੀਮਤ 1,00,000 ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ।
ETV Bharat / science-and-technology
OnePlus Open ਸਮਾਰਟਫੋਨ ਕੱਲ ਇਸ ਸਮੇਂ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - OnePlus Open ਸਮਾਰਟਫੋਨ ਦੇ ਫੀਚਰਸ
OnePlus Open launch date: OnePlus ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ। ਕੱਲ OnePlus ਆਪਣਾ OnePlus Open ਸਮਾਰਟਫੋਨ ਲਾਂਚ ਕਰੇਗਾ। ਇਸ ਫੋਨ 'ਚ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
Published : Oct 18, 2023, 5:39 PM IST
OnePlus Open ਸਮਾਰਟਫੋਨ ਦੀ ਕੀਮਤ: OnePlus Open ਸਮਾਰਟਫੋਨ ਦੀ ਕੀਮਤ ਦਾ ਇੱਕ ਟਿਪਸਟਰ ਵੱਲੋ ਖੁਲਾਸਾ ਕੀਤਾ ਗਿਆ ਹੈ। ਟਿਪਸਟਰ ਨੇ ਦੱਸਿਆ ਕਿ ਭਾਰਤ 'ਚ OnePlus Open ਫੋਨ ਦੀ ਕੀਮਤ ਲਗਭਗ 1,39,999 ਰੁਪਏ ਤੈਅ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਪਹਿਲੀ ਸੇਲ 27 ਅਕਤੂਬਰ ਤੋਂ ਸ਼ੁਰੂ ਹੋਵੇਗੀ।
OnePlus Open ਸਮਾਰਟਫੋਨ ਦੇ ਫੀਚਰਸ:ਕੰਪਨੀ ਨੇ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ Vivo 'ਤੇ OnePlus Open ਦੇ ਡਿਸਪਲੇ ਅਤੇ ਕੈਮਰੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਰਿਪੋਰਟ ਅਨੁਸਾਰ, ਮੋਬਾਈਲ ਫੋਨ 'ਚ ਤੁਹਾਨੂੰ 2,440x2,268 ਪਿਕਸਲ Resolution ਦੇ ਨਾਲ 7.82 ਇੰਚ OLED ਇੰਟਰਨਲ ਸਕ੍ਰੀਨ ਅਤੇ 1,116x2,484 ਪਿਕਸਲ Resolution ਦੇ ਨਾਲ 6.31 ਇੰਚ OLED ਆਊਟਰ ਡਿਸਪਲੇ ਮਿਲ ਸਕਦੀ ਹੈ। ਦੋਨੋ ਸਕ੍ਰੀਨਾਂ ਦਾ ਰਿਫ੍ਰੈਸ਼ ਦਰ 120Hz ਹੋਵੇਗਾ। ਆਉਣ ਵਾਲੇ ਸਮਾਰਟਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 8 ਜੇਨ 2 SoC ਅਤੇ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਮਿਲਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 48 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਤੇ ਟੈਲੀਫੋਟੋ ਲੈਂਸ 3x ਆਪਟੀਕਲ ਜ਼ੂਮ ਦੇ ਨਾਲ 64 ਮੈਗਾਪਿਕਸਲ ਦਾ ਕੈਮਰਾ ਸ਼ਾਮਲ ਹੋ ਸਕਦਾ ਹੈ। ਫਰੰਟ 'ਚ ਸੈਲਫ਼ੀ ਅਤੇ ਵੀਡੀਓ ਕਾਲ ਲਈ 32 ਮੈਗਾਪਿਕਸਲ ਜਾਂ 20 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। Oneplus Open 'ਚ 4,805mAh ਦੀ ਬੈਟਰੀ ਮਿਲ ਸਕਦੀ ਹੈ, ਜੋ 100 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।