ਹੈਦਰਾਬਾਦ: OnePlus ਨੇ ਆਪਣੇ ਗ੍ਰਾਹਕਾਂ ਲਈ OnePlus Nord CE 3 ਸਮਾਰਟਫੋਨ ਸਸਤਾ ਕਰ ਦਿੱਤਾ ਹੈ। ਇਹ ਸਮਾਰਟਫੋਨ 8GB ਰੈਮ+128GB ਸਟੋਰੇਜ ਅਤੇ 12GB ਰੈਮ+256GB ਸਟੋਰੇਜ 'ਚ ਆਉਦਾ ਹੈ। ਇਸ ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਨੂੰ 26,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਹੁਣ ਇਸਦੀ ਕੀਮਤ ਘਟ ਕੇ 24,999 ਰੁਪਏ ਹੋ ਗਈ ਹੈ। ਦੂਜੇ ਪਾਸੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਨੂੰ 28,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਹੁਣ ਇਸ ਮਾਡਲ ਦੀ ਕੀਮਤ 27,999 ਰੁਪਏ ਹੋ ਗਈ ਹੈ। OnePlus Nord CE 3 ਸਮਾਰਟਫੋਨ ਨੂੰ ਤੁਸੀਂ ਹੁਣ ਨਵੀਂ ਕੀਮਤ ਦੇ ਨਾਲ ਵੈੱਬਸਾਈਟ ਅਤੇ ਐਮਾਜ਼ਾਨ ਤੋਂ ਖਰੀਦ ਸਕਦੇ ਹੋ।
ETV Bharat / science-and-technology
OnePlus Nord CE 3 ਸਮਾਰਟਫੋਨ ਹੋਇਆ ਸਸਤਾ, ਹੁਣ ਇਸ ਨਵੀਂ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ
OnePlus Nord CE 3 Price Cut: OnePlus ਨੇ ਆਪਣੇ ਗ੍ਰਾਹਕਾਂ ਲਈ OnePlus Nord CE 3 ਸਮਾਰਟਫੋਨ ਨੂੰ ਸਸਤਾ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 'ਚ 2 ਹਜ਼ਾਰ ਰੁਪਏ ਅਤੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 'ਚ 1 ਹਜ਼ਾਰ ਰੁਪਏ ਦੀ ਕਟੌਤੀ ਕਰ ਦਿੱਤੀ ਹੈ।
Published : Nov 29, 2023, 11:37 AM IST
OnePlus Nord CE 3 ਸਮਾਰਟਫੋਨ ਦੇ ਫੀਚਰਸ: OnePlus Nord CE 3 ਸਮਾਰਟਫੋਨ 'ਚ 1080x2400 ਪਿਕਸਲ Resolution ਦੇ ਨਾਲ 6.7 ਦੀ ਪੰਚ ਹੋਲ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਡਿਸਪਲੇ ਪ੍ਰੋਟੈਕਸ਼ਨ ਲਈ ਕੰਪਨੀ ਇਸ ਫੋਨ 'ਚ ਗੋਰਿਲਾ ਗਲਾਸ 5 ਦੇ ਰਹੀ ਹੈ। ਇਸ ਸਮਾਰਟਫੋਨ ਨੂੰ 12GB ਤੱਕ ਦੀ ਰੈਮ ਅਤੇ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਇਸ ਫੋਨ 'ਚ ਸਨੈਪਡ੍ਰੈਗਨ 782G ਚਿਪਸੈੱਟ ਦੇ ਰਹੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਕੰਪਨੀ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦੇਵੇਗੀ। ਇਨ੍ਹਾਂ 'ਚ 50MP ਦੇ ਮੇਨ ਲੈਂਸ ਦੇ ਨਾਲ 8MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 2MP ਦਾ ਮੈਕਰੋ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। ਕੰਪਨੀ ਨੇ ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਹੈ, ਜੋ ਕਿ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
OnePlus ਦਾ ਇਸ ਦਿਨ ਹੋਵੇਗਾ AI ਮਿਊਜ਼ਿਕ ਫੈਸਟਿਵਲ:ਇਸਦੇ ਨਾਲ ਹੀ,OnePlus ਆਪਣੇ ਪਹਿਲੇ AI ਮਿਊਜ਼ਿਕ ਫੈਸਟਿਵਲ ਨੂੰ ਆਯੋਜਿਤ ਕਰਨ ਜਾ ਰਿਹਾ ਹੈ। ਇਹ ਇਵੈਂਟ 17 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ ਦੀ ਤਰੀਕ ਅਤੇ ਜਗ੍ਹਾਂ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। OnePlus ਦਾ ਇਹ ਫੈਸਟਿਵਲ ਬੈਂਗਲੁਰੂ ਦੇ Manpho Convention Center ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਗ੍ਰੈਮੀ ਅਵਾਰਡ ਜੇਤੂ Afrojack ਵੀ ਇਸ ਇਵੈਂਟ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਕਈ ਹੋਰ ਦਿੱਗਜ਼ ਕਲਾਕਾਰ ਵੀ ਇਸ ਸ਼ੋਅ ਨੂੰ ਲੀਡ ਕਰਨਗੇ।