ਹੈਦਰਾਬਾਦ:ਕੰਪਨੀ ਨੇ OnePlus Diwali ਸੇਲ ਨੂੰ ਟੀਜ਼ ਕਰ ਦਿੱਤਾ ਹੈ। ਸੇਲ ਦੌਰਾਨ ਕਈ ਪ੍ਰੋਡਕਟਸ ਨੂੰ ਡਿਸਕਾਊਂਟ ਪ੍ਰਾਈਸ 'ਤੇ ਖਰੀਦਣ ਦਾ ਮੌਕਾ ਮਿਲੇਗਾ। OnePlus ਐਪ ਰਾਹੀ ਖਰੀਦਦਾਰੀ ਕਰਨ 'ਤੇ ਕਈ ਲਾਭ ਵੀ ਮਿਲਣਗੇ। ਕੰਪਨੀ ਨੇ ਇਸ ਸੇਲ ਦੌਰਾਨ ਕੁਝ ਪ੍ਰੋਡਕਟਸ ਨੂੰ ਲਿਸਟ ਕੀਤਾ ਹੈ। ਇਨ੍ਹਾਂ ਪ੍ਰੋਡਕਟਸ 'ਚ OnePlus 11 5G, OnePlus Buds Pro 2 ਅਤੇ OnePlus Pad Tablet ਸ਼ਾਮਲ ਹੈ। ਇਸ ਸੇਲ 'ਚ OnePlus Nord ਵਾਚ ਅਤੇ OnePlus TV 65 Q2 Pro ਦੇ ਨਾਲ OnePlus Pad Go ਵੀ ਦੇਖਣ ਨੂੰ ਮਿਲ ਸਕਦਾ ਹੈ।
OnePlus ਨੇ ਦਿਵਾਲੀ ਸਪੈਸ਼ਲ ਸੇਲ ਦਾ ਕੀਤਾ ਐਲਾਨ: OnePlus ਨੇ X 'ਤੇ ਪੋਸਟ ਸ਼ੇਅਰ ਕਰਕੇ ਦਿਵਾਲੀ ਸਪੈਸ਼ਲ ਸੇਲ ਦਾ ਐਲਾਨ ਕੀਤਾ ਹੈ। ਇਹ ਸੇਲ ਜਲਦ ਹੀ ਲਾਈਵ ਹੋ ਸਕਦੀ ਹੈ। ਕੰਪਨੀ 7 ਅਕਤੂਬਰ ਨੂੰ ਡੀਲਸ ਦਾ ਐਲਾਨ ਕਰੇਗੀ। ਇਸ ਦਿਨ Amazon Great Indian Freedom Sale 2023 ਅਤੇ Flipkart Big Billion Days Sale 2023 ਵੀ ਆਪਣੇ ਸਬਸਕ੍ਰਿਪਸ਼ਨ ਅਕਾਊਂਟਸ 'ਤੇ ਲਾਈਵ ਹੋਵੇਗੀ।
OnePlus Diwali ਸੇਲ 'ਚ ਮਿਲ ਰਿਹਾ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦਣ ਦਾ ਮੌਕਾ: OnePlus India ਵੈੱਬਸਾਈਟ ਨੇ ਉਨ੍ਹਾਂ ਖਰੀਦਦਾਰਾ ਲਈ ਸਪੈਸ਼ਲ Benefits ਲਿਸਟ ਕੀਤੇ ਹਨ, ਜੋ OnePlus ਐਪ ਦਾ ਇਸਤੇਮਾਲ ਕਰਕੇ ਪ੍ਰੋਡਕਟਸ ਖਰੀਦਣਗੇ। 18 ਮਹੀਨੇ ਤੱਕ EMI ਵਿਕਲਪ ਦੇ ਨਾਲ ਗ੍ਰਾਹਕ ਸੇਲ ਦੌਰਾਨ ਚੁਣੇ ਹੋਏ ਮਾਡਲਾਂ 'ਤੇ ਫ੍ਰੀ Accessories ਵੀ ਪ੍ਰਾਪਤ ਕਰ ਸਕਦੇ ਹਨ। ਕੰਪਨੀ ਨੇ OnePlus 11 5G ਸਮਾਰਟਫੋਨ ਨੂੰ ਬੈਂਕ ਆਫ਼ਰ ਸਮੇਤ 49,999 ਰੁਪਏ ਨਾਲ ਡਿਸਕਾਊਂਟ ਪ੍ਰਾਈਸ 'ਤੇ ਲਿਸਟ ਕੀਤਾ ਹੈ। ਗ੍ਰਾਹਕ ਕੂਪਨ ਦਾ ਇਸਤੇਮਾਲ ਕਰਕੇ 4,000 ਰੁਪਏ ਵੀ ਬਚਾ ਸਕਦੇ ਹਨ ਅਤੇ ਆਪਣੀ ਖਰੀਦਦਾਰੀ 'ਤੇ ਮੁਫ਼ਤ Buds Z2 TWS ਏਅਰਫੋਨ ਖਰੀਦਣ ਦਾ ਮੌਕਾ ਪਾ ਸਕਦੇ ਹਨ। ਫਿਲਹਾਲ ਭਾਰਤ 'ਚ OnePlus 11 5G ਦੀ ਕੀਮਤ 56,999 ਰੁਪਏ ਹੈ। ਪਰ ਇਸ ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸੇਲ ਦੌਰਾਨ OnePlus Nord CE 3 Lite 5G ਫੋਨ 17,499 ਰੁਪਏ ਤੋਂ ਸ਼ੁਰੂ, OnePlus Nord 3 5G ਫੋਨ 28,999 ਰੁਪਏ ਤੋਂ ਸ਼ੁਰੂ ਅਤੇ OnePlus Nord CE 3 5G ਫੋਨ 22,999 ਰੁਪਏ ਤੋਂ ਸ਼ੁਰੂ ਹੋ ਸਕਦੇ ਹਨ। ਇਨ੍ਹਾਂ ਕੀਮਤਾਂ 'ਚ ਬੈਂਕ ਆਫ਼ਰਸ ਵੀ ਸ਼ਾਮਲ ਹੈ।