ਹੈਦਰਾਬਾਦ: OnePlus ਆਪਣੇ ਨਵੇਂ ਏਅਰਬਡਸ OnePlus Buds 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। OnePlus Buds 3 ਨੂੰ ਕੰਪਨੀ ਆਪਣੇ ਆਉਣ ਵਾਲੇ OnePlus 12 ਸਮਾਰਟਫੋਨ ਦੇ ਨਾਲ ਵਿਸ਼ਵ ਬਾਜ਼ਾਰ 'ਚ ਲਾਂਚ ਕਰੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਫਰਵਰੀ ਮਹੀਨੇ 'ਚ ਕੰਪਨੀ ਨੇ OnePlus Buds Pro 2 ਏਅਰਬਡਸ ਲਾਂਚ ਕੀਤੇ ਸੀ, ਜਿਸਨੂੰ ਗ੍ਰਾਹਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਸਫ਼ਲਤਾ ਤੋਂ ਬਾਅਦ ਹੁਣ ਕੰਪਨੀ OnePlus Buds 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ।
OnePlus Buds 3 ਨੂੰ ਲੈ ਕੇ ਲੀਕਸ ਆਏ ਸਾਹਮਣੇ: OnePlus Buds 3 ਨੂੰ ਲੈ ਕੇ ਟਿਪਸਟਰ @Onleaks ਨੇ ਕਾਫ਼ੀ ਲੀਕਸ ਪੇਸ਼ ਕੀਤੇ ਹਨ। ਇਸ ਲੀਕਸ 'ਚ OnePlus Buds 3 ਦੇ ਲੁੱਕ ਬਾਰੇ ਦੱਸਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪਹਿਲਾ ਆਏ ਮਾਡਲਸ ਦੀ ਤਰ੍ਹਾਂ semi-in-ear buds ਹੋਣਗੇ। ਇਸ ਤੋਂ ਪਹਿਲਾ ਆਏ ਦੋਨੋ ਹੀ ਮਾਡਲਸ ਦੀ ਤਰ੍ਹਾਂ ਇਸ 'ਚ ਵੀ ਦੋਹਰਾ ਟੋਨ ਡਿਜ਼ਾਈਨ ਹੋਵੇਗਾ। ਕਿਹਾ ਜਾ ਰਿਹਾ ਹੈ OnePlus Buds 3 ਭਾਰ 'ਚ ਹਲਕੇ ਹੋਣਗੇ। ਇਸ ਦਾ ਭਾਰ 4.77 ਗ੍ਰਾਮ ਹੋਵੇਗਾ।
OnePlus Buds 3 ਦੇ ਫੀਚਰਸ: OnePlus Buds 3 ਨੂੰ IP55 ਰੇਟਿੰਗ ਦਿੱਤੀ ਗਈ ਹੈ। ਇਸ 'ਚ 10.4mm ਦਾ ਵੂਫਰ ਅਤੇ 6mm ਦਾ ਟਵੀਟਰ ਦੇਖਣ ਨੂੰ ਮਿਲ ਸਕਦਾ ਹੈ। ਇਸਦੇ ਨਾਲ ਹੀ 48db ਦਾ Active Noise Cancellation ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ OnePlus Buds 3 'ਚ ਬਲੂਟੁੱਥ 5.3 ਗੂਗਲ ਫਾਸਟ ਪੇਅਰ ਕਨੈਕਟੀਵਿਟੀ ਮਿਲ ਸਕਦੀ ਹੈ। OnePlus Buds 3 'ਚ 520mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਏਅਰਬਡਸ 'ਚ ਟਚ ਕੰਟਰੋਲ ਫੀਚਰ ਅਤੇ ਤਿੰਨ ਮਾਈਕ੍ਰੋਫੋਨ ਮਿਲਣਗੇ। OnePlus Buds 3 'ਚ ਦੋਹਰੇ ਕਨੈਕਸ਼ਨ ਦੇ ਨਾਲ ਗੂਗਲ ਦਾ ਫਾਸਟ ਪੇਅਰ ਫੀਚਰ ਵੀ ਦਿੱਤਾ ਗਿਆ ਹੈ, ਜੋ 10 ਮੀਟਰ ਤੱਕ ਦੀ ਵਾਈਰਲੈਂਸ ਰੇਂਜ ਦੇਣ ਦਾ ਦਾਅਵਾ ਕਰਦਾ ਹੈ।
4 ਦਸੰਬਰ ਨੂੰ ਲਾਂਚ ਹੋਵੇਗਾ OnePlus 12 ਸਮਾਰਟਫੋਨ: OnePlus Buds 3 ਦੇ ਨਾਲ ਹੀ OnePlus 12 ਸਮਾਰਟਫੋਨ ਨੂੰ ਵੀ ਲਾਂਚ ਕੀਤਾ ਜਾਵੇਗਾ। OnePlus 12 ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚਲ ਰਹੀ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਕੰਪਨੀ ਵੱਲੋਂ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਗਈ ਹੈ। OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਇਹ ਜਾਣਕਾਰੀ ਕੰਪਨੀ ਦੇ Weibo ਹੈਂਡਲ ਤੋਂ ਸਾਹਮਣੇ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 4 ਦਸੰਬਰ ਨੂੰ ਕੰਪਨੀ ਦੀ 10ਵੀਂ ਵਰ੍ਹੇਗੰਢ ਹੋਣ ਜਾ ਰਹੀ ਹੈ। ਇਸ ਦੌਰਾਨ ਕੰਪਨੀ OnePlus 12 ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਕੰਪਨੀ OnePlus Ace 3 ਅਤੇ OnePlus Buds 3 ਦੀ ਲਾਂਚਿੰਗ ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ।