ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus Buds 3 TWS ਏਅਰਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਏਅਰਫੋਨ ਨੂੰ OnePlus Ace 3 ਸਮਾਰਟਫੋਨ ਦੇ ਨਾਲ 4 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾ ਕੰਪਨੀ ਨੇ OnePlus Buds 3 TWS ਦੇ ਡਿਜ਼ਾਈਨ ਨੂੰ ਟੀਜ਼ ਕੀਤਾ ਹੈ। ਕੰਪਨੀ ਨੇ ਏਅਰਫੋਨ ਦੇ ਕਲਰ ਆਪਸ਼ਨ ਦਾ ਵੀ ਖੁਲਾਸਾ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸਦੀ ਕੀਮਤ ਬਾਰੇ ਅਜੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਵਰਤਮਾਨ ਸਮੇਂ 'ਚ ਇਹ ਏਅਰਫੋਨ ਚੀਨ 'ਚ ਰਿਜ਼ਰਵੇਸ਼ਨ ਲਈ ਉਪਲਬਧ ਹਨ।
OnePlus Buds 3 TWS ਏਅਰਫੋਨ ਦੀ ਲਾਂਚ ਡੇਟ: OnePlus ਨੇ ਸੋਸ਼ਲ ਮੀਡੀਆ ਪੋਸਟ ਰਾਹੀ ਜਾਣਕਾਰੀ ਦਿੱਤੀ ਹੈ ਕਿ OnePlus Buds 3 TWS ਚੀਨ 'ਚ 4 ਜਨਵਰੀ ਨੂੰ ਦੁਪਹਿਰ 2:30 ਵਜੇ OnePlus Ace 3 ਸਮਾਰਟਫੋਨ ਦੇ ਨਾਲ ਲਾਂਚ ਹੋਣਗੇ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਏਅਰਫੋਨ ਨੂੰ ਬਲੂ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। OnePlus Buds 3 TWS ਏਅਰਫੋਨ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ।
OnePlus Buds 3 TWS ਏਅਰਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਏਅਰਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਵੰਬਰ 'ਚ OnePlus Buds 3 TWS ਏਅਰਫੋਨ ਨੂੰ BIS ਦੀ ਵੈੱਬਸਾਈਟ ਅਤੇ FCC ਡੇਟਾਬੇਸ 'ਤੇ ਦੇਖਿਆ ਗਿਆ ਸੀ। ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਇਸ ਏਅਰਫੋਨ 'ਚ 58mAh ਦੀ ਬੈਟਰੀ ਮਿਲ ਸਕਦੀ ਹੈ, ਜਦਕਿ ਏਅਰਬਡਸ ਦੇ ਸਟੋਰੇਜ ਕੇਸ 'ਚ 4.5 ਵਾਟ ਇਨਪੁੱਟ ਅਤੇ 1.2 ਵਾਟ ਆਊਟਪੁੱਟ ਸਪੋਰਟ ਦੇ ਨਾਲ 520mAh ਦੀ ਬੈਟਰੀ ਮਿਲਣ ਦੀ ਉਮੀਦ ਹੈ।
OnePlus Ace 3 ਸਮਾਰਟਫੋਨ ਦੀ ਲਾਂਚ ਡੇਟ: ਇਸਦੇ ਨਾਲ ਹੀ, OnePlus ਆਪਣੇ ਨਵੇਂ ਸਮਾਰਟਫੋਨ OnePlus Ace 3 ਨੂੰ ਵੀ 4 ਜਨਵਰੀ ਦੇ ਦਿਨ ਲਾਂਚ ਕਰੇਗਾ। ਫੋਨ ਦੀ ਲਾਂਚ ਡੇਟ ਦੇ ਨਾਲ ਕੰਪਨੀ ਨੇ ਇਸਦੇ ਕਲਰ ਆਪਸ਼ਨਾਂ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। OnePlus Ace 3 ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਗੋਲਡ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਲਾਂਚ ਹੋਣ ਤੋਂ ਪਹਿਲਾ ਇਹ ਸਮਾਰਟਫੋਨ ਬੈਂਚਮਾਰਕਿੰਗ ਪਲੇਟਫਾਰਮ ਗੀਕਬੈਂਚ 'ਤੇ ਵੀ ਲਿਸਟ ਹੋ ਗਿਆ ਹੈ।